ਗੈਂਗਸਟਰ ਅਨੁਜ ਕਨੌਜੀਆ ਪੁਲੀਸ ਮੁਕਾਬਲੇ ’ਚ ਹਲਾਕ
07:30 AM Mar 31, 2025 IST
ਲਖਨਊ, 30 ਮਾਰਚ
ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਅਤੇ ਝਾਰਖੰਡ ਪੁਲੀਸ ਨਾਲ ਮੁਕਾਬਲੇ ’ਚ ਜਮਸ਼ੇਦਪੁਰ ’ਚ ਮਾਰਿਆ ਗਿਆ ਗੈਂਗਸਟਰ ਤੇ ਸ਼ੂਟਰ ਅਨੁਜ ਕਨੌਜੀਆ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਪੂਰਬੀ ਉੱਤਰ ਪ੍ਰਦੇਸ਼ ’ਚ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਸੀ। ਢਾਈ ਲੱਖ ਰੁਪਏ ਦਾ ਇਨਾਮੀ ਗੈਂਗਸਟਰ ਕਨੌਜੀਆ ਲੰਘੀ ਰਾਤ ਮੁਕਾਬਲੇ ’ਚ ਮਾਰਿਆ ਗਿਆ। ਏਡੀਜੀਪੀ (ਅਮਨ, ਕਾਨੂੰਨ ਤੇ ਐੱਸਟੀਐੱਫ) ਅਮਿਤਾਭ ਯਸ਼ ਨੇ ਦੱਸਿਆ ਕਿ ਜਮਸ਼ੇਦਪੁਰ ’ਚ ਉੱਤਰ ਪ੍ਰਦੇਸ਼ ਐੱਸਟੀਐੱਫ ਤੇ ਝਾਰਖੰਡ ਪੁਲੀਸ ਦੀ ਸਾਂਝੀ ਟੀਮ ਨਾਲ ਮੁਕਾਬਲੇ ’ਚ ਮੁਖਤਾਰ ਅੰਸਾਰੀ ਗਰੋਹ ਦਾ ‘ਸ਼ਾਰਪ ਸ਼ੂਟਰ’ ਅਨੁਜ ਕਨੌਜੀਆ ਮਾਰਿਆ ਗਿਆ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ਮਗਰੋਂ ਪੁਲੀਸ ਨੇ ਕਨੌਜੀਆ ਕੋਲੋਂ ਨੌਂ ਐੱਮਐੱਮ ਤੇ .32 ਬੋਰ ਦੀਆਂ ਦੋ ਪਿਸਤੌਲਾਂ ਬਰਾਮਦ ਕੀਤੀਆਂ ਹਨ। -ਪੀਟੀਆਈ
Advertisement
Advertisement