ਰੋਹਿਤ ਸ਼ਰਮਾ ਤੇ ਵਿਨੇਸ਼ ਫੋਗਾਟ ਸਣੇ ਚਾਰ ਖਿਡਾਰੀਆਂ ਨੂੰ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਦੇਣ ਦੀ ਸਿਫਾਰਸ਼
02:52 PM Aug 18, 2020 IST
ਨਵੀਂ ਦਿੱਲੀ, 18 ਅਗਸਤ
Advertisement
ਟੀਮ ਇੰਡੀਆ ਦੇ ‘ਹਿੱਟਮੈਨ’ ਰੋਹਿਤ ਸ਼ਰਮਾ ਦੇ ਨਾਮ ਦੀ ਸਿਫਾਰਸ਼ ਇਸ ਸਾਲ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਲਈ ਕੀਤੀ ਗਈ ਹੈ। ਇਹ ਦੇਸ਼ ਦਾ ਸਭ ਤੋਂ ਵੱਡਾ ਖੇਡ ਪੁਰਸਕਾਰ ਹੈ। ਰੋਹਿਤ ਦੇ ਨਾਲ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ, ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ ਅਤੇ 2016 ਦੇ ਪੈਰਾ ਉਲੰਪਿਕ ਗੋਲਡ ਮੈਡਲਿਸਟ ਮਾਰੀਆੱਪਨ ਥਾਂਗਾਵੇਲੂ ਨੂੰ ਵੀ ਇਸ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।
Advertisement
ਇਸ ਦੇ ਨਾਲ ਹੀ ਕ੍ਰਿਕਟਰ ਇਸ਼ਾਂਤ ਸ਼ਰਮਾ ਤੇ ਤੀਰਅੰਦਾਜ਼ ਅਤਨੂ ਦਾਸ, ਹਾਕੀ ਖਿਡਾਰਨ ਦੀਪਿਕਾ ਠਾਕੁਰ, ਕ੍ਰਿਕਟਰ ਦੀਪਕ ਹੁੱਡਾ ਤੇ ਟੈਨਿਸ ਖਿਡਾਰੀ ਦਿਵਜ ਸ਼ਰਨ ਸਣੇ 29 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਦੇਣ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਸਿਫਾਰਸ਼ ਤੋਂ ਬਾਅਦ ਕੇਂਦਰੀ ਖੇਡ ਮੰਤਰਾਲੇ ਤੋਂ ਹਰੀ ਝੰਡੀ ਮਿਲਣੀ ਬਾਕੀ ਹੈ। ਹਰੀ ਝੰਡੀ ਮਿਲਣ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਚੁਣੇ ਖਿਡਾਰੀਆਂ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕਰਨਗੇ।
Advertisement