ਡੀਸੀ ਪੂਨਮਦੀਪ ਕੌਰ ਨੂੰ ਵਿਦਾਇਗੀ
07:40 AM Mar 23, 2025 IST
ਬਰਨਾਲਾ (ਨਿੱਜੀ ਪੱਤਰ ਪ੍ਰੇਰਕ):
Advertisement
ਜ਼ਿਲ੍ਹਾ ਬਰਨਾਲਾ ਤੋਂ ਬਦਲ ਕੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਵਜੋਂ ਤਾਇਨਾਤ ਪੂਨਮਦੀਪ ਕੌਰ ਨੂੰ ਡੀ ਸੀ ਦਫਤਰ ਬਰਨਾਲਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਮੌਜੂਦਾ ਡਿਪਟੀ ਕਮਿਸ਼ਨਰ ਟੀ. ਬੈਨਿਥ ਮੌਜੂਦ ਸਨ। ਇਸ ਮੌਕੇ ਏਡੀਸੀ (ਜ) ਅਨੁਪ੍ਰਿਤਾ ਜੌਹਲ, ਐੱਸਡੀਐੱਮ ਗੁਰਬੀਰ ਸਿੰਘ ਕੋਹਲੀ, ਐੱਸਡੀ ਐੱਮ ਹਰਕੰਵਲਜੀਤ ਸਿੰਘ, ਐੱਸਡੀਐੱਮ ਰਿਸ਼ਭ ਕੁਮਾਰ ਬਾਂਸਲ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਨਿਰਮਲਜੀਤ ਸਿੰਘ, ਜਨਰਲ ਸਕੱਤਰ ਵਿੱਕੀ ਡਾਬਲਾ, ਚੇਅਰਮੈਨ ਰੇਸ਼ਮ ਸਿੰਘਹਰਪ੍ਰੀਤ ਸਿੰਘ ਤੇ ਸਮੁੱਚੇ ਸਟਾਫ਼ ਵੱਲੋਂ ਮੈਡਮ ਪੂਨਮਦੀਪ ਕੌਰ ਨੂੰ ਯਾਦਗਾਰੀ ਚਿੰਨ ਵਜੋਂ ਯੂਨੀਅਨ ਦਾ ਮੋਮੈਂਟੋ ਦਿੱਤਾ ਗਿਆ।
Advertisement
Advertisement