ਸ੍ਰੀਨਗਰ ਸ਼ਹਿਰ ਵਿਚ ਕਈ ਥਾਈਂ ਧਮਾਕੇ ਸੁਣੇ
07:10 AM May 10, 2025 IST
ਸ੍ਰੀਨਗਰ ਵਿਚ ਇਕ ਬਜ਼ੁਰਗ ਸੜਕ ’ਤੇ ਪਹਿਰਾ ਦੇ ਰਹੇ ਭਾਰਤੀ ਸੁਰੱਖਿਆ ਬਲ ਦੇ ਜਵਾਨਾਂ ਕੋਲੋਂ ਲੰਘਦਾ ਹੋਇਆ। ਫੋਟੋ: ਰਾਇਟਰਜ਼
ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 10 ਮਈ
Advertisement
ਭਾਰਤੀ ਫੌਜ ਵੱਲੋਂ ਦੇਰ ਰਾਤ ਹਵਾਈ ਅੱਡੇ ਸਮੇਤ ਕਈ ਥਾਵਾਂ 'ਤੇ ਪਾਕਿਸਤਾਨ ਵੱਲੋਂ ਕੀਤੇ ਗਏ ਡਰੋਨ ਹਮਲਿਆਂ ਨੂੰ ਨਾਕਾਮ ਕਰਨ ਤੋਂ ਕੁਝ ਘੰਟਿਆਂ ਬਾਅਦ, ਸ਼ਨਿੱਚਰਵਾਰ ਸਵੇਰੇ ਸ੍ਰੀਨਗਰ ਸ਼ਹਿਰ ਵਿੱਚ ਕਈ ਧਮਾਕੇ ਸੁਣਾਈ ਦਿੱਤੇ ਹਨ।
ਅਧਿਕਾਰੀਆਂ ਮੁਤਾਬਕ ਹਵਾਈ ਅੱਡੇ ਸਮੇਤ ਅਹਿਮ ਟਿਕਾਣਿਆਂ ਨੇੜੇ ਧਮਾਕੇ ਸੁਣੇ ਗਏ ਹਨ।
Advertisement
ਧਮਾਕੇ ਸੁਣਦੇ ਹੀ ਸ਼ਹਿਰ ਵਿੱਚ ਸਾਇਰਨ ਵੱਜ ਗਏ। ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਤੇ ਵਾਦੀ ਦੇ ਕਈ ਹਿੱਸਿਆਂ ਵਿਚ ਬਿਜਲੀ ਸਪਲਾਈ ਵੀ ਬੰਦ ਹੈ। PTI inputs
Advertisement