ਮੈਡੀਕਲ ਕੈਂਪ ਵਿੱਚ 300 ਮਰੀਜ਼ਾਂ ਦੀ ਜਾਂਚ
ਖੇਤਰੀ ਪ੍ਰਤੀਨਿਧ
ਪਟਿਆਲਾ, 2 ਜੁਲਾਈ
ਜਨਹਿਤ ਸਮਿਤੀ ਵੱਲੋਂ ਇੱਥੇ ਬਾਰਾਂਦਰੀ ਗਾਰਡਨ ਵਿੱਚ ਸਮਿਤੀ ਦੇ ਪ੍ਰਧਾਨ ਐਸਕੇ ਗੌਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਦੀ ਸਰਪ੍ਰਸਤੀ ਹੇਠ ਮੁਫ਼ਤ ਮੈਡੀਕਲ ਜਾਂਚ ਕੈਂਪ ਲਾਇਆ ਗਿਆ। ਇਸ ਦੌਰਾਨ 300 ਵਿਅਕਤੀਆਂ ਦੀ ਸਿਹਤ ਜਾਂਚ ਕੀਤੀ ਗਈ। ਪਾਰਕ ਹਸਪਤਾਲ ਦੀ ਟੀਮ ਦੇ ਸਹਿਯੋਗ ਨਾਲ ਲਾਏ ਇਸ ਕੈਂਪ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਮੁੱਖ ਮਹਿਮਾਨ ਬਲਤੇਜ ਸਿੰਘ ਪੰਨੂ ਅਤੇ ਸਿਹਤ ਮੰਤਰੀ ਦੇ ਪੁੱਤਰ ਰਾਹੁਲ ਸੈਣੀ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਸਮਾਗਮ ਦੀ ਪ੍ਰਧਾਨਗੀ ਐਸ ਨਾਗਾਰਜੁਨ ਚੇਨਈ ਜਰਨਲ ਸਕੱਤਰ ਆਲ ਇੰਡੀਆ ਬੈਂਕ ਐਂਪਲਾਈਜ ਅਫ਼ਸਰ ਐਸੋਸੀਏਸ਼ਨ ਇੰਡੀਆ ਨੇ ਕੀਤੀ। ਉਦਘਾਟਨ ਗੁਰਮੀਤ ਸਿੰਘ ਪ੍ਰਧਾਨ ਆਲ ਇੰਡੀਆ ਬੈਂਕ ਅਫ਼ਸਰ ਐਸੋਸੀਏਸ਼ਨ ਪੰਜਾਬ ਅਤੇ ਉਦਯੋਗਪਤੀ ਗਿਆਨ ਚੰਦ ਕਟਾਰੀਆ ਨੇ ਕੀਤਾ। ਪ੍ਰਵੀਨ ਕੁਮਾਰ ਜਰਨਲ ਸਕੱਤਰ ਏਆਈਓਬੀਓ ਹਰਿਆਣਾ, ਚਰਨਜੀਤ ਜੋਸ਼ੀ ਜਰਨਲ ਸਕੱਤਰ ਬੈਂਕ ਅਫ਼ਸਰ ਐਸੋਸੀਏਸ਼ਨ ਪੰਜਾਬ, ਮੋਹਨ ਪ੍ਰਕਾਸ ਗੁਪਤਾ, ਅਬਦੁਲ ਵਾਹਿਦ ਨੈਸ਼ਨਲ ਨਰਸਰੀ ਵਾਲੇ, ਵਿਕਾਸ ਪੁਰੀ ਐਮ ਡੀ ਫਾਸਟਵੇ, ਜਸਵੀਰ ਸਿੰਘ ਗਾਂਧੀ ਦਫ਼ਤਰ ਇੰਚਾਰਜ ਸਿਹਤ ਮੰਤਰੀ, ਪਰਮਿੰਦਰ ਭਲਵਾਨ ਪ੍ਰਧਾਨ ਯੂਥ ਫੈਡਰੇਸ਼ਨ ਆਫ ਇੰਡੀਆ ਆਦਿ ਨੇ ਵੀ ਸ਼ਿਰਕਤ ਕੀਤੀ।