Earthquake ਸਿੱਕਮ ਤੇ ਪੱਛਮੀ ਨੇਪਾਲ ’ਚ ਭੂਚਾਲ ਦੇ ਝਟਕੇ
03:44 PM Mar 18, 2025 IST
ਗੰਗਟੋਕ/ਕਾਠਮੰਡੂ, 18 ਮਾਰਚ
ਸਿੱਕਮ ਤੇ ਇਸ ਦੇ ਨਾਲ ਦੇ ਇਲਾਕਿਆਂ ਵਿਚ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 2.9 ਮਾਪੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਦੁਪਹਿਰੇ 12:40 ਵਜੇ ਦੇ ਕਰੀਬ ਆਏ ਭੂਚਾਲ ਨਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਰਿਹਾ।
Advertisement
ਭਾਰਤੀ ਮੌਸਮ ਵਿਭਾਗ ਮੁਤਾਬਕ ਭੂਚਾਲ ਦਾ ਕੇਂਦਰ ਗੰਗਟੋਕ ਵਿਚ Tadong ਤੋਂ ਕਰੀਬ 44 ਕਿਲੋਮੀਟਰ ਦੂਰ ਸੀ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਸਿੱਕਮ ਵਿਚ 2 ਤੋਂ 5.1 ਦੀ ਤਿਬਰਤਾ ਵਾਲੇ ਭੂਚਾਲ ਦੇ ਝਟਕੇ ਲੱਗ ਚੁੱਕੇ ਹਨ।
ਇਸ ਤੋਂ ਪਹਿਲਾਂ ਅੱਜ ਸਵੇਰੇ 6:55 ਵਜੇ ਪੱਛਮੀ ਨੇਪਾਲ ਵਿਚ 4.3 ਦੀ ਸ਼ਿੱਦਤ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਇਸ ਦੌਰਾਨ ਕਿਸੇ ਜਾਨੀ ਮਾਲੀ ਨੁਕਸਾਨ ਤੋੋਂ ਬਚਾਅ ਰਿਹਾ। ਭੂਚਾਲ ਦਾ ਕੇਂਦਰ ਕਾਠਮੰਡੂ ਤੋਂ ਪੱਛਮ ਵੱਲ 450 ਕਿਲੋਮੀਟਰ ਦੂਰ Accham ਜ਼ਿਲ੍ਹੇ ਦੇ Batulasain ਵਿਚ ਸੀ। -ਪੀਟੀਆਈ
Advertisement
Advertisement