ਡਾ. ਗੁਰਦਾਸ ਸਿੰਘ ਸੇਖੋਂ ਜ਼ਿਲ੍ਹਾ ਪ੍ਰਧਾਨ ਨਿਯੁਕਤ
08:27 AM Aug 24, 2020 IST
ਖੇਤਰੀ ਪ੍ਰਤੀਨਿਧ
Advertisement
ਅੰਮ੍ਰਿਤਸਰ, 23 ਅਗਸਤ
ਡੀਏਵੀ ਕਾਲਜ ਵਿੱਚ ਹੋਈ ਮੀਟਿੰਗ ਦੌਰਾਨ ਡਾ· ਗੁਰਦਾਸ ਸਿੰਘ ਸੇਖੋਂ ਡੀ·ਏ·ਵੀ ਕਾਲਜ ਅੰਮ੍ਰਿਤਸਰ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਅਤੇ ਡਾ· ਸੀਮਾ ਜੇਤਲੀ ਬੀਬੀਕੇ ਡੀਏਵੀ ਕਾਲਜ ਅੰਮ੍ਰਿਤਸਰ ਸਰਬਸੰਮਤੀ ਨਾਲ ਜ਼ਿਲ੍ਹਾ ਸਕੱਤਰ ਚੁਣੇ ਗਏ। ਪ੍ਰੋ. ਸੇਖੋਂ ਨੇ ਕਿਹਾ ਕਿ ਉਹ ਕਾਲਜ ਅਧਿਆਪਕਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਪ੍ਰਾਪਤੀ ਲਈ ਹਮੇਸ਼ਾਂ ਸੰਘਰਸ਼ ਕਰਦੇ ਰਹਿਣਗੇ। ਇਸ ਮੌਕੇ ਪ੍ਰੋ. ਜੀਐੱਸ ਸਿੱਧੂ, ਪ੍ਰੋ. ਰੰਧਾਵਾ, ਪ੍ਰੋ. ਝਾਅ, ਪ੍ਰੋ. ਮਲਕੀਤ, ਡਾ· ਡੇਜੀ ਰਮਾ, ਡਾ· ਰਣਧੀਰ ਸਿੰਘ ਅਤੇ ਪ੍ਰੋ. ਨਰਿੰਦਰਦੀਪ ਸਿੰਘ ਆਦਿ ਨੇ ਉਨ੍ਹਾਂ ਨੂੰ ਵਧਾਈ ਦਿੱਤੀ।
Advertisement
Advertisement