ਬਿੱਟੂ ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਬਣੇ
ਪੱਤਰ ਪ੍ਰੇਰਕ
ਅੰਮ੍ਰਿਤਸਰ, 11 ਅਪਰੈਲ
ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਵਿਦਵਾਨ ਲੇਖਕ ਇੰਜ. ਹਰਜਾਪ ਸਿੰਘ ਔਜਲਾ ਦੇ ਦੋ ਸਾਲਾ ਕਾਰਜਕਾਲ ਸੰਪੂਰਨ ਹੋਣ ’ਤੇ ਪ੍ਰੋ. ਮੋਹਣ ਸਿੰਘ, ਡਾ. ਚਰਨਜੀਤ ਸਿੰਘ ਗੁਮਟਾਲਾ, ਮਨਮੋਹਣ ਸਿੰਘ ਬਰਾੜ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਹਰਦੀਪ ਸਿੰਘ ਚਾਹਲ ਅਤੇ ਪ੍ਰਿੰਸੀਪਲ ਅੰਮ੍ਰਿਤ ਲਾਲ ਮੰਨਣ ਆਧਾਰਿਤ ਪ੍ਰੀਜ਼ੀਡੀਅਮ ਨੇ ਇੱਕਮੱਤ ਹੋ ਕੇ ਸੁਰਿੰਦਰ ਜੀਤ ਸਿੰਘ ਬਿੱਟੂ ਦੀ ਪ੍ਰਧਾਨਗੀ ਦੇ ਅਹੁਦੇ ਲਈ ਨਾਮਜ਼ਦਗੀ ਨੂੰ ਸਹਿਮਤੀ ਦੇ ਦਿੱਤੀ। ਸੁਰਿੰਦਰ ਜੀਤ ਸਿੰਘ ਬਿੱਟੂ ਅੰਮ੍ਰਿਤਸਰ ਵਿਕਾਸ ਮੰਚ ਦੇ ਸੰਸਥਾਪਕ ਆਗੂ ਹਨ। ਉਨ੍ਹਾਂ ਨੂੰ ਪ੍ਰਧਾਨਗੀ ਦੀ ਕੁਰਸੀ ਤੇ ਸੁਸ਼ੋਭਿਤ ਕਰਨ ਦੀ ਰਸਮ ਮੌਕੇ ਰਾਜਵਿੰਦਰ ਸਿੰਘ ਗਿੱਲ, ਜਸਪਾਲ ਸਿੰਘ, ਕਵਲਜੀਤ ਸਿੰਘ ਭਾਟੀਆ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਰਜਿੰਦਰ ਸਿੰਘ ਮਰਵਾਹਾ ਚੇਅਰਮੈਨ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ, ਹਰਪਾਲ ਸਿੰਘ ਆਹਲੂਵਾਲੀਆ, ਸੁਖਵਿੰਦਰ ਸਿੰਘ ਕੋਹਲੀ, ਹਰਦੇਸ਼ ਦਵੇਸਰ, ਲੇਖਿਕਾ ਜਸਬੀਰ ਕੌਰ, ਪਵਨਦੀਪ ਕੌਰ, ਜਤਿੰਦਰ ਪਾਲ ਸਿੰਘ ਨਿਊ ਅੰਮ੍ਰਿਤਸਰ, ਰਜਿੰਦਰ ਸਿੰਘ ਬਾਠ, ਜਸਮੋਹਣ ਸਿੰਘ, ਜਤਿੰਦਰ ਸਿੰਘ ਤਿਲਕ ਨਗਰ, ਰਾਜਵਿੰਦਰਜੀਤ ਸਿੰਘ , ਕੁਲਦੀਪ ਸਿੰਘ ਬੋਪਾਰਾਏ ਅਤੇ ਹੋਰ ਆਗੂ ਸ਼ਾਮਲ ਸਨ। ਬਿੱਟੂ ਨੇ ਅਹਿਦ ਕੀਤਾ ਕਿ ਉਹ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਤਤਕਾਲੀ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਸਾਰੇ ਆਗੂਆਂ ਦੇ ਸਹਿਯੋਗ ਸਦਕਾ ਕਾਰਜਸ਼ੀਲ ਰਹਿਣਗੇ।