ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇੰਡੀਅਨ-ਆਸਟਰੇਲੀਅਨ ਮਹਿੰਗਾ ਸਿੰਘ ਦੀ ਭਾਲ ਬਾਰੇ ਦਸਤਾਵੇਜ਼ੀ ਰਿਲੀਜ਼

04:55 AM Mar 25, 2025 IST
featuredImage featuredImage
ਫਿਲਮ ਰਿਲੀਜ਼ ਸਮਾਰੋਹ ਦੌਰਾਨ ਜੁੜੇ ਬੁੱਧੀਜੀਵੀ ਤੇ ਹੋਰ।

ਸਿਡਨੀ (ਗੁਰਚਰਨ ਸਿੰਘ ਕਾਹਲੋਂ):

Advertisement

ਇੰਡੀਅਨ-ਆਸਟਰੇਲੀਅਨ ਮਹਿੰਗਾ ਸਿੰਘ ਦੀ ਭਾਲ ਬਾਰੇ ਦਸਤਾਵੇਜ਼ੀ ਰਿਲੀਜ਼ ਹੋਈ ਹੈ। ਵੈਸਟਰਨ ਸਿਡਨੀ ਯੂਨੀਵਰਸਿਟੀ ਵਿੱਚ ਪੱਤਰਕਾਰ ਅਨੀਤਾ ਬਰਾੜ ਵੱਲੋਂ ਲਿਖੀ ‘ਫਾਈਂਡਿੰਗ ਗ੍ਰੈਂਡਪਾ’ ਦੀ ਪ੍ਰੀਮੀਅਰ ਸਕ੍ਰੀਨਿੰਗ ਮੌਕੇ ਵਿਸ਼ੇਸ਼ ਸਮਾਗਮ ਹੋਇਆ। ਇਸ ਵਿੱਚ ਸਿਡਨੀ, ਮੈਲਬਰਨ ਤੇ ਹੋਰ ਥਾਵਾਂ ਤੋਂ ਪ੍ਰਮੁੱਖ ਲੇਖਕ, ਪੱਤਰਕਾਰ, ਵਕੀਲ, ਡਾਕਟਰ ਤੇ ਹੋਰ ਬੁੱਧੀਜੀਵੀ ਸ਼ਾਮਲ ਹੋਏ। ਫਿਲਮ ਵਿੱਚ ਅਣਵੰਡੇ ਪੰਜਾਬ, ਲਾਇਲਪੁਰ ਦਾ ਪਿਛੋਕੜ ਰੱਖਦੇ ਮਹਿੰਗਾ ਸਿੰਘ ਸਾਲ 1920 ਵਿੱਚ ਇਕੱਲੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਆਸਟਰੇਲੀਆ ਆਉਂਦੇ ਹਨ। ਬਲਜਿੰਦਰ ਸਿੰਘ ਜੋ ਮਹਿੰਗਾ ਸਿੰਘ ਦਾ ਪੋਤਾ ਹੈ, ਆਪਣੀ ਦਾਦੀ ਦੇ ਵਿਛੋੜੇ ਦੇ ਅੱਥਰੂਆਂ ਨੂੰ ਪੂੰਝਦੇ ਹੋਏ ਕੀਤੇ ਵਾਅਦੇ ਅਨੁਸਾਰ ਦਾਦਾ ਮਹਿੰਗਾ ਸਿੰਘ ਦੀ ਭਾਲ ਵਿੱਚ ਆਸਟਰੇਲੀਆ ਵਿੱਚ 26 ਸਾਲ ਦੀ ਉਮਰ ਵਿੱਚ ਆਉਂਦਾ ਹੈ। ਦਾਦੇ ਦਾ ਖੁਰਾ-ਖੋਜ ਲੱਭਣ ਲਈ ਸਰਕਾਰੇ-ਦਰਬਾਰੇ ਅਤੇ ਕਬਰਾਂ ਵਿੱਚ ਭਟਕਦਾ ਹੈ। ਉਸ ਦੀ ਸਖ਼ਤ ਮਿਹਨਤ ਤੇ ਲਗਨ ਨੂੰ ਉਸ ਵੇਲੇ ਬੂਰ ਪੈਂਦਾ ਹੈ ਜਦੋਂ ਆਸਟਰੇਲੀਆ ਦੇ ਦੋ ਮਹਾਨ ਖੋਜੀ ਲਿਖਾਰੀ ਅਤੇ ਇਤਿਹਾਸਕਾਰ ਕ੍ਰਿਸਟਲ ਜੌਰਡਨ ਤੇ ਮਿਸਟਰ ਲੈੱਨ ਕੈਨਾ ਮਿਲਦੇ ਹਨ। ਉਹ ਨੌਜਵਾਨ ਨੂੰ ਉਸ ਦੇ ਦਾਦੇ ਦੀ ਕਬਰ ਦਾ ਨੰਬਰ ਤੇ ਉਸ ਨਾਲ ਜੁੜੇ ਰਹੇ ਕੁਝ ਆਸਟਰੇਲੀਅਨ ਪਰਿਵਾਰਾਂ ਨਾਲ ਮਿਲਾਉਂਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਮਹਿੰਗਾ ਸਿੰਘ, ਜੋ ਮਿਸਟਰ ਚਾਰਲੀ ਸਿੰਘ ਵਜੋਂ ਕੈਮਡੇਨ ਖੇਤਰ ਵਿੱਚ ਰਹਿੰਦਾ ਸੀ, ਇੱਕ ਨੇਕ ਦਿਲ ਇਨਸਾਨ ਸੀ ਪਰ ਮਜਬੂਰੀਵੱਸ ਉਹ ਭਾਰਤ ਨਹੀਂ ਮੁੜ ਸਕਿਆ। ਪੋਤੇ ਨੇ ਆਪਣੀ ਜ਼ਿੰਦਗੀ ਦੇ 23 ਸਾਲ ਦਾਦੇ ਦੀ ਖੋਜ ਬਾਰੇ ਲਾਏ ਹਨ। ਇਸ ਸੱਚੀ ਕਹਾਣੀ ਉੱਤੇ ਬਣੀ ਇਹ ਫਿਲਮ ਦੋਵਾਂ ਮੁਲਕਾਂ ’ਚ ਆਪਸੀ ਸਾਂਝ, ਮਿਲਵਰਤਣ ਦੀਆਂ ਪਰਤਾਂ ਤੇ ਤੰਦਾਂ ਨੂੰ ਹੋਰ ਪੱਕਾ ਕਰਦੀ ਹੈ।

Advertisement
Advertisement