ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨੀਪੁਰ ਘਟਨਾਵਾਂ ਦੇ ਵਿਰੋਧ ਵਿੱਚ ਵੱਖ-ਵੱਖ ਥਾਈਂ ਮੁਜ਼ਾਹਰੇ

08:55 AM Aug 10, 2023 IST
ਜਲੰਧਰ-ਅੰਮਿ੍ਤਸਰ ਕੌਮੀ ਮਾਰਗ ’ਤੇ ਪ੍ਰਦਰਸ਼ਨ ਕਰਦੇ ਹੋਏ ਈਸਾਈ ਭਾਈਚਾਰੇ ਦੇ ਲੋਕ। ਫੋਟੋ: ਮਲਕੀਤ ਸਿੰਘ

ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 9 ਅਗਸਤ
ਕਰਤਾਰਪੁਰ ਵਿਚ ਡੇਮੋਕ੍ਰੇੈਟਿਕ ਭਾਰਤੀ ਲੋਕ ਦਲ (ਯੂਨਿਟ ਪੰਜਾਬ) ਵੱਲੋਂ ਪਾਰਟੀ ਦੇ ਪੰਜਾਬ ਪ੍ਰਧਾਨ ਪ੍ਰੇਮ ਮਸੀਹ ਦੀ ਅਗਵਾਈ ਹੇਠ ਕੇਂਦਰ ਸਰਕਾਰ ਅਤੇ ਮਨੀਪੁਰ ਸਰਕਾਰ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਕਰਤਾਰਪੁਰ ਦੇ ਬਜ਼ਾਰ ਬੰਦ ਕਰਕੇ ਦੁਕਾਨਦਾਰਾ ਨੇ ਬੰਦ ਕਰਕੇ ਆਪਣਾ ਸਮਰਥਨ ਦਿੱਤਾ। ਉਹਨਾ ਕਿਹਾ ਕਿ ਮਣੀਪੁਰ ਵਿੱਚ ਹਿੰਸਕ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਭਾਰਤ ਦੇਸ਼ ਦਾ ਪ੍ਰਧਾਨ ਮੰਤਰੀ ਇਸ ਤੇ ਚੁੱਪੀ ਸਾਧੇ ਬੈਠੇ ਹਨ। ਅੱਜ ਪੰਜਾਬ ਦੇ ਲੋਕ ਮਨੀਪੁਰ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਸੜਕਾਂ ’ਤੇ ਆ ਗਏ ਹਨ।
ਪਠਾਨਕੋਟ (ਐੱਨਪੀ ਧਵਨ): ਖੱਬੀਆਂ ਪਾਰਟੀਆਂ ਆਰਐਮਪੀਆਈ, ਸੀਪੀਆਈ, ਸੀਪੀਐਮਸੀਪੀਆਈ (ਨਿਊ ਡੈਮੋਕਰੇਸੀ) ਦੇ ਆਗੂਆਂ ਨੇ ਪਠਾਨਕੋਟ ਵਿਖੇ ਮੁਜ਼ਾਹਰਾ ਕੀਤਾ। ਇਸ ਮੁਜ਼ਾਹਰੇ ਵਿੱਚ ਕਾਮਰੇਡ ਨੱਥਾ ਸਿੰਘ ਢਡਵਾਲ, ਸਤਿਆਦੇਵ ਸੈਣੀ, ਹਰਬੰਸ ਲਾਲ, ਪਰਮਜੀਤ ਸਿੰਘ, ਸ਼ਿਵ ਕੁਮਾਰ, ਬਲਵੰਤ ਸਿੰਘ ਘੋਹ, ਸੂਰਤ ਸਿੰਘ, ਗੁਰਜੀਤ ਸਿੰਘ, ਵਿਜੇ ਕੁਮਾਰ, ਅਜੀਤ ਰਾਮ ਗੰਦਲਾ ਲਾਹੜੀ, ਬਲਬੀਰ ਸਿੰਘ ਬ੍ਹੇੜੀਆਂ, ਅਸ਼ਵਨੀ ਕੁਮਾਰ, ਨਰੰਜਨ ਸਿੰਘ ਆਦਿ ਆਗੂ ਸ਼ਾਮਲ ਹੋਏ। ਸਮੂਹ ਬੁਲਾਰਿਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਧਾਰਮਿਕ ਆਜ਼ਾਦੀਆਂ ਦੇ ਅਧਿਕਾਰ ਦੀ ਰਾਖੀ ਅਤੇ ਫਿਰਕੂ ਹਿੰਸਾ ਨੂੰ ਰੋਕਣ ਲਈ ਅੱਗੇ ਆਉਣ।
ਅਜਨਾਲਾ (ਪੱਤਰ ਪ੍ਰੇਰਕ): ਮਨੀਪੁਰ ਵਿੱਚ ਹੋਈ ਹਿੰਸਾ ਅਤੇ ਮਹਿਲਾਵਾਂ ਤੇ ਕੀਤੇ ਅੱਤਿਆਚਾਰ ਦੇ ਵਿਰੋਧ ਵਿੱਚ ਅੱਜ ਬੰਦ ਦੇ ਸੱਦੇ ਦੌਰਾਨ ਸਵੇਰ ਤੋਂ ਹੀ ਬਾਲਮੀਕਿ ਆਗੂਆਂ ਵੱਲੋਂ ਬਜ਼ਾਰ ਬੰਦ ਕਰਵਾ ਕੇ ਸ਼ਹਿਰ ਦੇ ਮੇਨ ਚੌਂਕ ਦੇ ਨਜ਼ਦੀਕ ਸੜਕ ਤੋਂ ਲਾਂਭੇ ਖਾਲੀ ਜਗ੍ਹਾ ਤੇ ਹੀ ਰੋਸ ਧਰਨਾਂ ਦੇ ਕੇ ਮਨੀਪੁਰ ਅਤੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ।ਇਸ ਮੌਕੇ ਅਵਿਨਾਸ਼ ਮਸੀਹ, ਜਾਰਜ ਮਸੀਹ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ।
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਮਨੀਪੁਰ ਵਿੱਚ ਰਾਸ਼ਟਰਪਤੀ ਰਾਜ ਲਗਾਉਣ ਦੀ ਮੰਗ ਨੂੰ ਲੈ ਕੇ ਪਾਸਟਰ ਐਸੋਸੀਏਸ਼ਨ ਬਲਾਚੌਰ, ਪਾਸਟਰ ਵੈੱਲਫੇਅਰ ਐਸੋਸੀਏਸ਼ਨ ਨਵਾਂ ਸ਼ਹਿਰ, ਮਸੀਹ ਏਕਤਾ ਫਰੰਟ ਆਈ.ਐੱਮ.ਐੱਸ. ਨਵਾਂ ਸ਼ਹਿਰ, ਗਲੋਬਲ ਕ੍ਰਿਸਚੀਅਨ ਫਰੰਟ ਆਦਿ ਜਥੇਬੰਦੀਆਂ ਵਲੋਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈ ਮੰਗੂਪੁਰ ਦੇ ਸਹਿਯੋਗ ਨਾਲ ਅਨਾਜ ਮੰਡੀ ਬਲਾਚੌਰ ਵਿਖੇ ਭਾਰੀ ਇਕੱਠ ਕੀਤਾ ਗਿਆ ਅਤੇ ਬਲਾਚੌਰ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਅਤੇ ਮਨੀਪੁਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਬਾਅਦ ਵਿੱਚ ਐੱਸ.ਡੀ.ਐੱਮ. ਬਲਾਚੌਰ ਸ਼੍ਰੀ ਵਿਕਰਮਜੀਤ ਪਾਂਥੇ ਰਾਹੀਂ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਭੇਜਿਆ ਗਿਆ।

Advertisement

ਟਾਂਡਾ ਦੇ ਬਿਜਲੀ ਘਰ ਚੌਂਕ ਨੇੜੇ ਨਾਅਰੇਬਾਜ਼ੀ ਕਰਦੇ ਹੋਏ ਲੋਕ। ਫੋਟੋ: ਗੁਰਾਇਆ

ਟਾਂਡਾ (ਪੱਤਰ ਪ੍ਰੇਰਕ): ਮਨੀਪੁਰ ਹਿੰਸਾ ਨੂੰ ਲੈ ਕੇ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਇਥੇ ਭਰਵਾਂ ਹੁੰਗਾਰਾ ਮਿਲਿਆ। ਇਥੋਂ ਦੀ ਸ਼ਿਮਲਾ ਪਹਾੜੀ ਪਾਰਕ ਅਤੇ ਤਹਿਸੀਲ ਪਾਰਕ ਵਿਚ ਦਲਿਤ , ਈਸਾਈ ਭਾਈਚਾਰੇ ਅਤੇ ਕਿਸਾਨ ਜਥੇਬੰਦੀਆਂ ਦੇ ਇਕੱਠੇ ਹੋਏ ਲੋਕਾਂ ਵੱਲੋਂ ਸ਼ੁਰੂ ਕੀਤੇ ਗਏ ਰੋਸ ਮਾਰਚ ਦੌਰਾਨ ਅਤੇ ਕੇਂਦਰ ਅਤੇ ਮਨੀਪੁਰ ਸਰਕਾਰ ਖ਼ਿਲਾਫ਼ ਰੋਹ ਭਰੀ ਨਾਅਰੇਬਾਜ਼ੀ ਕੀਤੀ। ਰੋਸ ਮਾਰਚ ਵੱਲੋਂ ਜਲੰਧਰ - ਪਠਾਨਕੋਟ ਕੌਮੀ ਮਾਰਗ ਤੇ ਬਿਜਲੀ ਘਰ ਚੌਂਕ ਨੇੜੇ ਪਹੁੰਚ ਕੇ ਕੁਝ ਸਮੇਂ ਲਈ ਆਵਾਜਾਈ ਰੋਕੀ ਤੇ ਉਥੇ ਸ਼ਾਮ ਤੱਕ ਰੋਸ ਧਰਨਾ ਲਗਾਇਆ।

 

Advertisement

ਹਾਜ਼ੀਪੁਰ ਚੌਕ ’ਚ ਲਾਏ ਧਰਨੇ ਨੂੰ ਸੰਬੋਧਨ ਕਰਦੇ ਹੋਏ ਪ੍ਰਦਰਸ਼ਨਕਾਰੀ ਆਗੂ।
Advertisement