ਧਰਮੀ ਫੌਜੀਆਂ ਨੂੰ ਵਰਗਾਂ ’ਚ ਵੰਡਣ ਵਾਲਾ ਮਤਾ ਰੱਦ ਕਰਨ ਦੀ ਮੰਗ
ਪੱਤਰ ਪ੍ਰੇਰਕ
ਧਾਰੀਵਾਲ, 9 ਜੂਨ
ਸਮੂਹ ਸਿੱਖ ਧਰਮੀ ਫੌਜੀ ਪਰਿਵਾਰ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਤੇ ਹੋਰ ਧਰਮੀ ਫੌਜੀਆਂ ਨੇ ਜੂਨ 1984 ਦੌਰਾਨ ਬੈਰਕਾਂ ਛੱਡ ਕੇ ਸ੍ਰੀ ਅੰਮ੍ਰਿਤਸਰ ਵੱਲ ਕੂਚ ਕਰਨ ਵਾਲੇ ਸੰਘਰਸ਼ਮਈ ਅਤੇ ਸਰਕਾਰੀ ਤਸ਼ੱਦਦ ਝੱਲਣ ਦੀ ਦਾਸਤਾਨ ਸੁਣਾਉਂਦੇ ਹੋਏ ਇਥੇ ਕਿਹਾ ਧਰਮੀ ਫੌਜੀ ਬੈਰਕਾਂ ਨਾ ਛੱਡਦੇ ਤਾਂ ਸ੍ਰੀ ਦਰਬਾਰ ਸਾਹਿਬ ਫੌਜ ਤੋਂ ਮੁਕਤ ਨਹੀਂ ਸੀ ਹੋਣਾ। ਐਸੋਸੀਏਸ਼ਨ ਦੇ ਸਰਪ੍ਰਸਤ ਬਾਬਾ ਕਰਨੈਲ ਸਿੰਘ ਯੂ.ਕੇ.,ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ, ਸੀਨੀਅਰ ਮੀਤ ਪ੍ਰਧਾਨ ਰਣਧੀਰ ਸਿੰਘ, ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਸਵਿੰਦਰ ਸਿੰਘ ਸੋਹੀ, ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਗੁਲਜ਼ਾਰ ਸਿੰਘ ਨੇ ਕਿਹਾ ਕਿ ਧਰਮੀ ਫੌਜੀਆਂ ਨੇ ’84 ਦੌਰਾਨ ਨੌਕਰੀਆਂ ਅਤੇ ਪਰਿਵਾਰਾਂ ਦੀ ਪ੍ਰਵਾਹ ਨਹੀਂ ਕੀਤੀ ਪਰ ਕਮੇਟੀ ਵੱਲੋਂ ਅੰਤ੍ਰਿੰਗ ਕਮੇਟੀ ਦੇ ਇਕ ਮਤੇ ਰਾਹੀਂ ਧਰਮੀ ਫੌਜੀਆਂ ਨੂੰ ਵਰਗਾਂ ਵਿੱਚ ਵੰਡ ਕੇ ਧਰਮੀ ਫੌਜੀਆਂ ਦੀਆਂ ਕੁਰਬਾਨੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਜੇ ਸ਼੍ਰੋਮਣੀ ਕਮੇਟੀ ਨੇ ਵਰਗਾਂ ‘ਚ ਵੰਡਣ ਵਾਲਾ ਮਤਾ ਰੱਦ ਨਾ ਕੀਤਾ ਤਾਂ ਧਰਮੀ ਫੌਜੀਆਂ ਵਲੋਂ ਵਿੱਢੇ ਜਾਣ ਵਾਲੇ ਸੰਘਰਸ਼ ਦੀ ਜ਼ਿੰਮੇਵਾਰ ਕਮੇਟੀ ਹੋਵੇਗੀ।