ਦਿੱਲੀ ਚੋਣਾਂ ਦੇ ਮੱਦੇਨਜ਼ਰ ਸਵੇਰੇ ਚਾਰ ਵਜੇ ਚੱਲੇਗੀ ਮੈਟਰੋ
07:37 PM Feb 03, 2025 IST
ਪੱਤਰ ਪ੍ਰੇਰਕ
Advertisement
ਨਵੀਂ ਦਿੱਲੀ, 3 ਫਰਵਰੀ
ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦਿੱਲੀ ਦੀ ਮੈਟਰੋ ਸਵੇਰੇ ਸਵੇਰ ਚਾਰ ਵਜੇ ਸ਼ੁਰੂ ਹੋਵੇਗੀ। ਦਿੱਲੀ ਵਿਚ ਵਿਧਾਨ ਸਭਾ ਚੋਣਾਂ 5 ਫਰਵਰੀ ਨੂੰ ਹੋਣੀਆਂ ਹਨ ਤੇ ਵੋਟਾਂ ਦੀ ਗਿਣਤੀ 8 ਫਰਵਰੀ ਨੂੰ ਹੋਵੇਗੀ ਜਿਸ ਲਈ ਦਿੱਲੀ ਮੈਟਰੋ ਚੋਣ ਅਮਲੇ ਤੇ ਹੋਰ ਲੋਕਾਂ ਦੀ ਸਹੂਲਤ ਲਈ ਅਗਾਊਂ ਸੇਵਾ ਸ਼ੁਰੂ ਕਰੇਗੀ। ਮੈਟਰੋ ਵਲੋਂ ਦਿੱਤੀ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਸਾਰੀਆਂ ਲਾਈਨਾਂ ’ਤੇ ਦਿੱਲੀ ਮੈਟਰੋ ਰੇਲ ਸੇਵਾਵਾਂ ਉਨ੍ਹਾਂ ਦੇ ਟਰਮੀਨਲ ਸਟੇਸ਼ਨਾਂ ਤੋਂ ਸਵੇਰੇ ਚਾਰ ਵਜੇ ਸ਼ੁਰੂ ਹੋਣਗੀਆਂ ਤਾਂ ਕਿ ਚੋਣ ਡਿਊਟੀ ਵਿਚ ਜਾਣ ਵਾਲੇ ਮੁਲਾਜ਼ਮ ਇਸ ਸਹੂਲਤ ਦਾ ਲਾਭ ਲੈ ਸਕਣ। ਦੱਸਣਾ ਬਣਦਾ ਹੈ ਕਿ ਦਿੱਲੀ ਦੇ ਵੱਡੀ ਗਿਣਤੀ ਲੋਕ ਮੈਟਰੋ ਰਾਹੀਂ ਆਪਣੇ ਕੰਮਾਂ ਕਾਰਾਂ ਲਈ ਜਾਣ ਨੂੰ ਤਰਜੀਹ ਦਿੰਦੇ ਹਨ।
Advertisement
Advertisement