ਦਿੱਲੀ: ਸ਼ਾਸਤਰੀ ਪਾਰਕ ਦੀ ਪਾਰਕਿੰਗ ਵਿੱਚ ਅੱਗ ਲੱਗੀ
04:10 PM Apr 01, 2025 IST
ਨਵੀਂ ਦਿੱਲੀ, 1 ਅਪ੍ਰੈਲ
Advertisement
ਦਿੱਲੀ ਫਾਇਰ ਸਰਵਿਸਿਜ਼ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਉੱਤਰ-ਪੂਰਬੀ ਦਿੱਲੀ ਦੇ ਸ਼ਾਸਤਰੀ ਪਾਰਕ ਖੇਤਰ ਵਿਚ ਇਕ ਪਾਰਕਿੰਗ ਵਿਚ ਅੱਗ ਲੱਗ ਗਈ। ਸ਼ਾਸਤਰੀ ਪਾਰਕ ਮੱਛੀ ਮਾਰਕੀਟ ਦੇ ਨੇੜੇ ਲੱਗੀ ਅੱਗ ਵਿਚ ਕਈ ਕਾਰਾਂ ਸੜ ਗਈਆਂ। ਅਧਿਕਾਰੀ ਨੇ ਦੱਸਿਆ ਕਿ ਦੁਪਹਿਰ 2.30 ਵਜੇ ਦੇ ਕਰੀਬ ਇਸ ਘਟਨਾ ਬਾਰੇ ਇਹ ਫੋਨ ਰਾਹੀ ਪਤਾ ਲੱਗਿਆ। ਦੋ ਫਾਇਰ ਟੈਂਡਰ ਮੌਕੇ ’ਤੇ ਪਹੁੰਚ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਪਾਰਕਿੰਗ ਦੇ ਅੰਦਰ ਕਈ ਵਾਹਨ ਅੱਗ ਦੀ ਲਪੇਟ ਵਿੱਚ ਆ ਗਏ। -ਪੀਟੀਆਈ
Advertisement
Advertisement