ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਜਸਥਾਨ ’ਚ ਮੁੜ ਬਣੇਗੀ ਕਾਂਗਰਸ ਸਰਕਾਰ: ਪਾਇਲਟ

08:21 AM Nov 09, 2023 IST
featuredImage featuredImage

ਜੈਪੁਰ, 8 ਨਵੰਬਰ
ਕਾਂਗਰਸ ਨੇਤਾ ਸਚਿਨ ਪਾਇਲਟ ਨੇ ਅੱਜ ਭਰੋਸਾ ਜਤਾਇਆ ਕਿ ਰਾਜਸਥਾਨ ਵਿੱਚ ਐਤਕੀਂ ਹਰ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਬਦਲਣ ਦੀ ਰਵਾਇਤ ਟੁੱਟੇਗੀ ਅਤੇ ਸੂਬੇ ਵਿੱਚ ਮੁੜ ਤੋਂ ਕਾਂਗਰਸ ਸਰਕਾਰ ਬਣੇਗੀ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਵਿਰੋਧੀ ਧਿਰ ਭਾਜਪਾ ਲੋਕਾਂ ਦਾ ਵਿਕਾਸ ਦੇ ਮੁੱਦੇ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਾਇਲਟ ਨੇ ਟੌਂਕ ਵਿੱਚ ਕਿਹਾ, ‘‘ਰਾਜਸਥਾਨ ਵਿੱਚ ਤਿੰਨ ਸਾਲ ਤੋਂ ਜੋ ਪਰੰਪਰਾ ਚੱਲ ਰਹੀ ਹੈ... ਪੰਜ ਸਾਲ ਭਾਜਪਾ, ਪੰਜ ਸਾਲ ਕਾਂਗਰਸ... ਇਹ ਰਵਾਇਤ ਟੁੱਟਣ ਵਾਲੀ ਹੈ। ਲੋਕ ਕੇਂਦਰ ਵਿੱਚ ਭਾਜਪਾ ਦੇ ਦਸ ਸਾਲ ਦੇ ਸ਼ਾਸਨ ਨੂੰ ਦੇਖ ਚੁੱਕੇ ਹਨ ਅਤੇ ਉਹ ਬਦਲਾਅ ਚਾਹੁੰਦੇ ਹਨ।’’ ਉਨ੍ਹਾਂ ਕਿਹਾ, ‘‘ਭਾਜਪਾ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਸਾਡਾ ਮੁੱਦਾ ਵਿਕਾਸ ਹੈ। ਪਾਰਟੀ ਇਕਜੁੱਟ ਹੈ, ਇਸ ਲਈ ਮੈਂ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਰਾਜਸਥਾਨ ਵਿੱਚ ਸਰਕਾਰ ਸਾਡੀ ਬਣੇਗੀ।’’ -ਪੀਟੀਆਈ

Advertisement

Advertisement