ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਟੈਪਿੰਗ ਸਟੋਨ ਦੇ ਬੱਚਿਆਂ ਨੂੰ ਉਪਗ੍ਰਹਿਆਂ ਦੇ ਦਰਸ਼ਨ ਕਰਵਾਏ

11:01 PM Sep 22, 2023 IST
featuredImage featuredImage
ਸਟੈਪਿੰਗ ਸਟੋਨ ਸਕੂਲ ਵਿਚ ਟੈਲੀਸਕੋਪ ਨਾਲ ਚੰਨ ਵੱਲ ਦੇਖਦੇ ਹੋਏ ਬੱਚੇ।

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਸਤੰਬਰ
ਇਥੋਂ ਦੇ ਸਟੈਪਿੰਗ ਸਟੋਨ ਸਕੂਲ ਸੈਕਟਰ 37 ਦੇ ਬੱਚਿਆਂ ਨੂੰ ਅੱਜ ਸ਼ਾਮ ਟੈਲਸਕੋਪ ਰਾਹੀਂ ਚੰਨ ਤੇ ਹੋਰ ਉਪਗ੍ਰਹਿਆਂ ਦੇ ਦਰਸ਼ਨ ਕਰਵਾਏ ਗਏ। ਇਸ ਮੌਕੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਜਿਸ ਦੀ ਵਿਦਿਆਰਥੀਆਂ ਦੇ ਮਾਪਿਆਂ ਨੇ ਸ਼ਲਾਘਾ ਕੀਤੀ। ਇਸ ਮੌਕੇ ਬੱਚਿਆਂ ਨੂੰ ਮੂਨਲਾਈਟ ਮੈਜਿਕ ਤੇ ਹੋਰ ਖੇਡਾਂ ਵੀ ਕਰਵਾਈਆਂ ਗਈਆਂ ਜਿਸ ਜ਼ਰੀਏ ਵੀ ਵਿਦਿਆਰਥੀਆਂ ਨੂੰ ਪੁਲਾੜ ਤੇ ਗ੍ਰਹਿਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਰਪ੍ਰਸਤ ਭਾਈਵਾਲ ਨੇਹਾ ਤੇ ਰੋਹਿਤ ਨੇ ਫਨ ਐਂਡ ਵੰਡਰ ਨਾਂ ਦਾ ਸਮਾਗਮ ਕਰਵਾਇਆ। ਇਸ ਮੌਕੇ ਪ੍ਰਿੰਸੀਪਲ ਅਨੂ ਕੁਮਾਰ ਨੇ ਕਿਹਾ ਕਿ ਇਸ ਮੌਕੇ ਉਨ੍ਹਾਂ ਨਵਾਂ ਤਜਰਬਾ ਕਰਦਿਆਂ ਬੱਚਿਆਂ ਨੂੰ ਆਸਮਾਨ, ਪੁਲਾੜ ਤੇ ਗ੍ਰਹਿਾਂ ਬਾਰੇ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਖੇਡਾਂ ਵਿਚ ਹਾਸਲ ਕੀਤਾ ਗਿਆਨ ਚਿਰਸਥਾਈ ਹੁੰਦਾ ਹੈ।

Advertisement

Advertisement