ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੂਨਦਾਨੀ ਦਿਵਸ ’ਤੇ ਭਾਰਤ ਵਿਕਾਸ ਪਰਿਸ਼ਦ ਦਾ ਸਨਮਾਨ

05:52 AM Jun 16, 2025 IST
featuredImage featuredImage
ਭਾਰਤ ਵਿਕਾਸ ਪਰਿਸ਼ਦ ਸ਼ਾਖਾ ਅੰਬਾਲਾ ਦਾ ਸਨਮਾਨ ਕਰਦੇ ਹੋਏ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਚੰਡੀਗੜ੍ਹ ਦੇ ਪ੍ਰਬੰਧਕ। -ਫੋਟੋ: ਭੱਟੀ
ਪੱਤਰ ਪ੍ਰੇਰਕ
Advertisement

ਅੰਬਾਲਾ, 15 ਜੂਨ

ਵਿਸ਼ਵ ਖੂਨਦਾਨੀ ਦਿਵਸ ਮੌਕੇ ਚੰਡੀਗੜ੍ਹ ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਅੰਬਾਲਾ ਸ਼ਹਿਰ ਦੀ ਭਾਰਤ ਵਿਕਾਸ ਪਰਿਸ਼ਦ ਮਹਾਰਿਸ਼ੀ ਦਯਾਨੰਦ ਸ਼ਾਖਾ ਅਤੇ ਡਾ. ਪੁਨੀਤ ਜੈਨ ਚੈਰੀਟੇਬਲ ਟਰੱਸਟ ਨੂੰ ਉਨ੍ਹਾਂ ਦੀ ਖੂਨਦਾਨ ਸੇਵਾਵਾਂ ਲਈ ਸਨਮਾਨਿਆ ਗਿਆ। ਸ਼ਾਖਾ ਵੱਲੋਂ ਸਹਿ-ਸਰਪਰਸਤ ਦੀਪਕ ਰਾਏ ਆਨੰਦ, ਕ੍ਰਿਸ਼ਨ ਸੈਣੀ, ਰਜਿੰਦਰ ਅਗਰਵਾਲ ਅਤੇ ਰਾਕੇਸ਼ ਮੱਕੜ ਨੇ ਇਨਾਮ ਪ੍ਰਾਪਤ ਕੀਤਾ।

Advertisement

ਸੰਸਥਾ ਵੱਲੋਂ ਪ੍ਰੋ. ਏਕੇ ਅਤਰੀ, ਪ੍ਰੋ. ਜੀਪੀ ਧਾਮੀ, ਪ੍ਰੋ. ਪਰਮਜੀਤ ਕੌਰ ਅਤੇ ਪ੍ਰੋ. ਰਵਨੀਤ ਕੌਰ ਨੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਆ। ਭਾਰਤ ਵਿਕਾਸ ਪਰਿਸ਼ਦ ਮਹਾਰਿਸ਼ੀ ਦਯਾਨੰਦ ਸ਼ਾਖਾ ਹੁਣ ਤੱਕ 65 ਤੋਂ ਵੱਧ ਖੂਨਦਾਨ ਕੈਂਪ ਲਗਾ ਚੁੱਕੀ ਹੈ ਅਤੇ 27 ਜੂਨ ਨੂੰ ਸੰਸਥਾਪਕ ਦੇ ਜਨਮ ਦਿਨ ਮੌਕੇ ਪੰਚਾਇਤ ਭਵਨ ਵਿੱਚ ਖੂਨਦਾਨ ਕੈਂਪ ਲਾਇਆ ਜਾਵੇਗਾ।

Advertisement