ਫੇਜ਼-5 ’ਚ ਖੂਨਦਾਨ ਕੈਂਪ
05:57 AM Jun 16, 2025 IST
ਐੱਸਏਐੱਸ ਨਗਰ (ਪੱਤਰ ਪ੍ਰੇਰਕ): ਵਿਸ਼ਵਾਸ ਫਾਊਂਡੇਸ਼ਨ ਪੰਚਕੂਲਾ ਵੱਲੋਂ ਅਵਿਨ ਕਾਰਤਿਕ ਰੈਸਟੋਰੈਂਟ ਦੇ ਸਹਿਯੋਗ ਨਾਲ ਫੇਜ਼-5 ਦੀ ਮਾਰਕੀਟ ਵਿੱਚ ਖੂਨਦਾਨ ਕੈਂਪ ਲਗਾਇਆ, ਜਿਸ ਵਿੱਚ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੀ ਜ਼ਿਲ੍ਹਾ ਸ਼ਾਖਾ ਮੁਹਾਲੀ ਨੇ ਅਹਿਮ ਭੂਮਿਕਾ ਨਿਭਾਈ। ਕੈਂਪ ਵਿੱਚ ਬਲੱਡ ਬੈਂਕ ਅਲਫ਼ਾ ਬਲੱਡ ਸੈਂਟਰ ਰੂਪਨਗਰ ਦੀ ਟੀਮ ਨੇ ਡਾ. ਸੁਰਿੰਦਰ ਸਿੰਘ ਦੀ ਅਗਵਾਈ ਹੇਠ 38 ਯੂਨਿਟ ਖੂਨ ਇਕੱਠਾ ਕੀਤਾ। ਵਿਸ਼ਵਾਸ ਫਾਊਂਡੇਸ਼ਨ ਦੀ ਪ੍ਰਧਾਨ ਸਾਧਵੀ ਨੀਲਿਮਾ ਵਿਸ਼ਵਾਸ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਜ਼ਿਲ੍ਹਾ ਸਕੱਤਰ ਹਰਬੰਸ ਸਿੰਘ ਨੇ ਕੀਤਾ। ਇਸ ਮੌਕੇ ਵਿਸ਼ਵਾਸ ਫਾਊਂਡੇਸ਼ਨ ਦੇ ਨੁਮਾਇੰਦੇ ਸ਼ਿਸ਼ੂਪਾਲ ਪਠਾਨੀਆ, ਅਨਿਰੁੱਧ ਪਠਾਨੀਆ ਅਤੇ ਜਤਿੰਦਰ ਮਨਚੰਦਾ ਮੌਜੂਦ ਸਨ।
Advertisement
Advertisement