ਸਹਾਇਕ ਸਿਵਲ ਸਰਜਨ ਖਿਲਾਫ਼ ਕਾਰਵਾਈ ਲਈ ਚੱਕਾ ਜਾਮ
08:45 AM Dec 02, 2023 IST
ਜਸਵੰਤ ਜੱਸ
ਫ਼ਰੀਦਕੋਟ, 1 ਦਸੰਬਰ
ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹਾ ਸਿਹਤ ਵਿਭਾਗ ਦੇ ਸਮੂਹ ਕਰਮਚਾਰੀਆਂ ਵੱਲੋਂ ਸਥਾਨਕ ਸਿਵਲ ਹਸਪਤਾਲ ਵਿੱਚ ਤਾਇਨਾਤ ਸਹਾਇਕ ਸਿਵਲ ਸਰਜਨ ਖਿਲਾਫ਼ ਕਾਰਵਾਈ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਤਹਿਤ ਅੱਜ ਇੱਥੇ ਤਲਵੰਡੀ ਚੌਕ ਵਿੱਚ ਓਵਰਬ੍ਰਿਜ ਜਾਮ ਕਰਕੇ ਧਰਨਾ ਲਾਇਆ ਗਿਆ। ਇਸ ਮੌਕੇ ਬੁਲਾਰਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਸਹਾਇਕ ਸਿਵਲ ਸਰਜਨ ਨੂੰ ਜ਼ਿਲ੍ਹੇ ਤੋਂ ਬਾਹਰ ਬਦਲਿਆ ਜਾਵੇ। ਉਨ੍ਹਾਂ ਕਿਹਾ ਕਿ ਸਹਾਇਕ ਸਿਵਲ ਸਰਜਨ ਵੱਲੋਂ ਸਿਹਤ ਸਟਾਫ, ਮਰੀਜ਼ਾਂ ਅਤੇ ਆਮ ਲੋਕਾਂ ਨਾਲ ਮਾੜਾ ਵਿਹਾਰ ਅਤੇ ਗਲਤ ਸ਼ਬਦਾਬਲੀ ਵਰਤੀ ਜਾਂਦੀ ਹੈ, ਜਿਸ ਸਬੰਧੀ ਇਸ ਅਧਿਕਾਰੀ ਖਿਲਾਫ਼ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਹਨ ਪਰ ਇਸ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਜਿਸ ਨੂੰ ਲੈ ਕੇ ਸਮੂਹ ਸਿਹਤ ਕਰਮਚਾਰੀ ਸੜਕਾਂ ’ਤੇ ਆਉਣ ਲਈ ਮਜਬੂਰ ਹਨ ਅਤੇ ਜੇਕਰ ਇਸ ਸਿਹਤ ਅਧਿਕਾਰੀ ਖਿਲਾਫ਼ ਕੋਈ ਕਾਰਵਾਈ ਨਾ ਹੋਈ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ।
Advertisement
Advertisement