ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਯਤੀ ਨਰਸਿੰਘਾਨੰਦ ਖ਼ਿਲਾਫ਼ ਕੇਸ
05:59 AM Mar 23, 2025 IST
ਗਾਜ਼ੀਆਬਾਦ, 22 ਮਾਰਚ
ਡਾਸਨਾ ਦੇਵੀ ਮੰਦਰ ਦੇ ਮਹੰਤ ਯਤੀ ਨਰਸਿੰਘਾਨੰਦ ਗਿਰੀ ਖ਼ਿਲਾਫ਼ ਨਫ਼ਰਤ ਫੈਲਾਉਣ ਅਤੇ ਜ਼ਿਲ੍ਹੇ ਦੇ ਉੱਚ ਪੁਲੀਸ ਅਧਿਕਾਰੀਆਂ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਐੱਫਆਈਆਰ ਅਨੁਸਾਰ ਮਹੰਤ ’ਤੇ ਮਹਾਤਮਾ ਗਾਂਧੀ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ, ਧਾਰਮਿਕ ਭਾਵਨਾਵਾਂ ਭੜਕਾਉਣ, ਅਪਰਾਧਕ ਧਮਕੀ ਦੇਣ, ਅਪਮਾਨ ਕਰਨ ਅਤੇ ਜਨਤਕ ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਬਿਆਨ ਦੇਣ ਦਾ ਦੋਸ਼ ਲਾਇਆ ਗਿਆ ਹੈ। -ਪੀਟੀਆਈ
Advertisement
Advertisement