ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਵਾਦਤ ਟਿੱਪਣੀਆਂ ਲਈ ਮੁਆਫ਼ੀ ਨਹੀਂ ਮੰਗਾਂਗਾ: ਕੁਨਾਲ ਕਾਮਰਾ

05:50 AM Mar 26, 2025 IST
featuredImage featuredImage

ਮੁੰਬਈ, 25 ਮਾਰਚ
ਕਾਮੇਡੀਅਨ ਕੁਨਾਲ ਕਾਮਰਾ ਨੇ ਕਿਹਾ ਕਿ ਉਹ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਬਾਰੇ ਆਪਣੀਆਂ ਵਿਵਾਦਤ ਟਿੱਪਣੀਆਂ ਲਈ ਮੁਆਫ਼ੀ ਨਹੀਂ ਮੰਗੇਗਾ। ਉਸ ਨੇ ਮੁੰਬਈ ਵਿੱਚ ਹੈਬੀਟੈਟ ਸਟੂਡੀਓ ਦੀ ਕੀਤੀ ਗਈ ਭੰਨਤੋੜ ਦੀ ਆਲੋਚਨਾ ਵੀ ਕੀਤੀ। ਇਸੇ ਸਟੂਡੀਓ ਵਿੱਚ ਇਹ ਸ਼ੋਅ ਰਿਕਾਰਡ ਕੀਤਾ ਗਿਆ ਸੀ, ਜਿਸ ਵਿੱਚ ਉਸ ਨੇ ‘ਗੱਦਾਰ’ ਸ਼ਬਦ ਦੀ ਵਰਤੋਂ ਕਰਕੇ ਸ਼ਿੰਦੇ ’ਤੇ ਨਿਸ਼ਾਨਾ ਸੇਧਿਆ ਸੀ। ਉਸ ਨੇ ਅੱਜ ਆਪਣੇ ਸ਼ੋਅ ਦੀ ਹੋਰ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ‘ਹਮ ਹੋਂਗੇ ਕਾਮਯਾਬ’ ਦਾ ਪੈਰੋਡੀ ਗੀਤ ‘ਹਮ ਹੋਂਗੇ ਕੰਗਾਲ’ ਗਾਉਂਦਾ ਨਜ਼ਰ ਆ ਰਿਹਾ ਹੈ। ਇਸ ਦੀ ਵੀਡੀਓ ਵਿੱਚ ਉਸ ਨੇ ਬੀਤੇ ਦਿਨ ਹੈਬੀਟੈਟ ਸਟੂਡੀਓ ਦੀ ਭੰਨਤੋੜ ਕਰ ਰਹੇ ਸ਼ਿਵ ਸੈਨਿਕਾਂ ਦੀਆਂ ਤਸਵੀਰਾਂ ਲਾਈਆਂ ਹਨ। ਉਧਰ ਮੁੰਬਈ ਪੁਲੀਸ ਨੇ ਕਾਮਰਾ ਨੂੰ ਨੋਟਿਸ ਜਾਰੀ ਕੀਤਾ ਹੈ।
ਕਾਮਰਾ ਨੇ ਸੋਮਵਾਰ ਦੇਰ ਰਾਤ ‘ਐੱਕਸ’ ’ਤੇ ਕਿਹਾ ਕਿ ਜੋ ਲੋਕ ਸੋਸ਼ਲ ਮੀਡੀਆ ’ਤੇ ਉਸ ਦਾ ਨੰਬਰ ਲੀਕ ਕਰਨ ਜਾਂ ਉਸ ਨੂੰ ਲਗਾਤਾਰ ਕਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਰੀਆਂ ਅਣਜਾਣ ਫੋਨ ਕਾਲਾਂ ਉਸ ਦੀ ਵੌਇਸਮੇਲ ’ਤੇ ਜਾ ਰਹੀਆਂ ਹਨ, ਜਿਥੇ ਉਨ੍ਹਾਂ ਨੂੰ ‘ਓਹੀ ਗਾਣਾ’ ਸੁਣੇਗਾ, ਜਿਸ ਤੋਂ ਉਹ ਨਫ਼ਰਤ ਕਰਦੇ ਹਨ। ਕਾਮਰਾ ਨੇ ਲਿਖਿਆ, ‘ਮੈਂ ਮੁਆਫ਼ੀ ਨਹੀਂ ਮੰਗਾਂਗਾ। ਮੈਂ ਹਜੂਮ ਤੋਂ ਨਹੀਂ ਡਰਦਾ ਤੇ ਮੈਂ ਆਪਣੇ ਮੰਜੇ ਹੇਠ ਲੁਕ ਕੇ ਇਸ ਘਟਨਾ ਦੇ ਸ਼ਾਂਤ ਹੋਣ ਦੀ ਉਡੀਕ ਨਹੀਂ ਕਰਾਂਗਾ।’ ਉਸ ਨੇ ਕਿਹਾ, ‘ਮੈਂ ਓਹੀ ਕਿਹਾ, ਜੋ ਅਜੀਤ ਪਵਾਰ (ਉਪ ਮੁੱਖ ਮੰਤਰੀ) ਨੇ ਏਕਨਾਥ ਸ਼ਿੰਦੇ (ਉਪ ਮੁੱਖ ਮੰਤਰੀ) ਬਾਰੇ ਕਿਹਾ ਸੀ।’ ਅਧਿਕਾਰੀ ਨੇ ਕਿਹਾ ਕਿ ਕਾਮਰਾ ਨੂੰ ਉਸ ਖ਼ਿਲਾਫ਼ ਦਰਜ ਕੇਸ ਸਬੰਧੀ ਖਾਰ ਪੁਲੀਸ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।’ -ਪੀਟੀਆਈ

Advertisement

ਕਾਮਰਾ ਦਾ ਮਜ਼ਾਕ ਕਿਸੇ ਦੀ ‘ਸੁਪਾਰੀ’ ਲੈਣ ਵਰਗਾ: ਸ਼ਿੰਦੇ

ਮੁੰਬਈ:

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਾਮੇਡੀਅਨ ਕੁਨਾਲ ਕਾਮਰਾ ਵੱਲੋਂ ਉਨ੍ਹਾਂ ਖ਼ਿਲਾਫ਼ ਕੀਤੀ ਗਈ ਟਿੱਪਣੀ ਦੀ ਤੁਲਨਾ ਕਿਸੇ ਵਿਰੁੱਧ ਬੋਲਣ ਲਈ ‘ਸੁਪਾਰੀ’ (ਠੇਕਾ) ਲੈਣ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮਜ਼ਾਕ ਉਡਾਉਂਦੇ ਸਮੇਂ ਸ਼ਿਸ਼ਟਾਚਾਰ ਬਣਾਈ ਰੱਖਣਾ ਚਾਹੀਦਾ ਹੈ, ਨਹੀਂ ਤਾਂ ਕਿਰਿਆ ਦੀ ਪ੍ਰਤੀਕਿਰਿਆ ਹੁੰਦੀ ਹੈ। ਸ਼ਿੰਦੇ ਨੇ ਕਿਹਾ ਕਿ ਬੋਲਣ ਦੀ ਆਜ਼ਾਦੀ ਹੈ, ਪਰ ਇਸ ਦੀ ਵੀ ਹੱਦ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘ਕਾਮਰਾ ਨੇ ਸੁਪਰੀਮ ਕੋਰਟ, ਪ੍ਰਧਾਨ ਮੰਤਰੀ, ਪੱਤਰਕਾਰ ਅਰਨਬ ਗੋਸਵਾਮੀ ਅਤੇ ਕੁੱਝ ਸਨਅਤਕਾਰਾਂ ਖ਼ਿਲਾਫ਼ ਵੀ ਟਿੱਪਣੀ ਕੀਤੀ ਸੀ।’ -ਪੀਟੀਆਈ

Advertisement

Advertisement