ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨੁੱਖੀ ਤਸਕਰੀ ਦੇ ਦੋਸ਼ਾਂ ਹੇਠ ਪਰਿਵਾਰ ਦੇ ਚਾਰ ਮੈਂਬਰਾਂ ਖਿਲਾਫ਼ ਕੇਸ

08:06 AM Jun 05, 2023 IST
featuredImage featuredImage

ਪੱਤਰ ਪ੍ਰੇਰਕ

Advertisement

ਤਰਨ ਤਾਰਨ, 4 ਜੂਨ

ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਮੋਟੀਆਂ ਰਕਮਾਂ ਬਟੋਰਨ ਵਾਲੇ ਇਲਾਕੇ ਦੇ ਪਿੰਡ ਭੈਲ ਢਾਏਵਾਲਾ ਦੇ ਪਰਿਵਾਰ ਵੱਲੋਂ ਪਿੰਡ ਰੈਸ਼ੀਆਣਾ ਦੇ ਹੀ ਚਾਰ ਜਣਿਆਂ ਨਾਲ ਠੱਗੀਆਂ ਮਾਰਨ ਦੇ ਦੋਸ਼ ਹੇਠਾ ਥਾਣਾ ਸਦਰ ਤਰਨ ਤਾਰਨ ਦੀ ਪੁਲੀਸ ਨੇ ਸ਼ਨਿਚਰਵਾਰ ਨੂੰ ਦਰਜ ਕੀਤੇ ਕੇਸ ਸਣੇ ਅੱਜ ਤੱਕ ਚਾਰ ਕੇਸ ਦਰਜ ਕੀਤੇ ਹਨ| ਇਸ ਗਰੋਹ ਖਿਲਾਫ਼ ਇਲਾਕੇ ਦੇ ਹੋਰਨਾਂ ਵੱਖ ਵੱਖ ਪਿੰਡਾਂ ਦੇ 15 ਜਣਿਆਂ ਦੀਆਂ ਸ਼ਿਕਾਇਤਾਂ ਵੀ ਪੁਲੀਸ ਕੋਲ ਸੁਣਵਾਈ ਅਧੀਨ ਹਨ| ਇਸ ਗਰੋਹ ਨੂੰ ਮੁੱਖ ਤੌਰ ‘ਤੇ ਇੰਡੋਨੇਸ਼ੀਆ ਤੋਂ ਸੰਨੀ ਕੁਮਾਰ ਚਲਾ ਰਿਹਾ ਹੈ ਜਿਹੜਾ ਮੁੱਢਲੇ ਤੌਰ ‘ਤੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਹੈ| ਇਨ੍ਹਾਂ ਚਾਰਾਂ ਕੇਸਾਂ ਵਿੱਚੋਂ ਦੋ ਵਿੱਚ ਪੁਲੀਸ ਨੇ ਸੰਨੀ ਨੂੰ ਵੀ ਨਾਮਜ਼ਦ ਕੀਤਾ ਹੈ| ਮੁਲਜ਼ਮਾਂ ਦੀ ਸਨਾਖਤ ਭੈਲ ਢਾਏਵਾਲਾ ਵਾਸੀ ਸੰਦੀਪ ਸਿੰਘ, ਉਸ ਦੀ ਪਤਨੀ ਕਿਰਨਦੀਪ ਕੌਰ, ਮਾਤਾ ਪ੍ਰੀਤਮ ਕੌਰ ਪ੍ਰੀਤੋ ਅਤੇ ਪਿਤਾ ਸਲਵਿੰਦਰ ਸਿੰਘ ਦੇ ਤੌਰ ‘ਤੇ ਕੀਤੀ ਗਈ ਹੈ| ਇਨ੍ਹਾਂ ਮੁਲਜ਼ਮਾਂ ਨੇ ਪਿੰਡ ਦੇ ਵਾਸੀ ਸੁਖਜਿੰਦਰ ਸਿੰਘ, ਜਸਵਿੰਦਰ ਸਿੰਘ ਤੇ ਨਵਦੀਪ ਸਿੰਘ ਕੋਲੋਂ 45-45 ਲੱਖ ਰੁਪਏ ਅਤੇ ਪ੍ਰਭਜੀਤ ਸਿੰਘ ਤੋਂ 40 ਲੱਖ ਰੁਪਏ ਠੱਗੇ ਹਨ|

Advertisement

ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਫੌਜਦਾਰੀ ਧਾਰਾਵਾਂ 420,120-ਬੀ, 406, 506, 370 ਅਤੇ 3-ਪੰਜਾਬ ਮਨੁੱਖੀ ਤਸ਼ਕਰੀ ਰੋਕੂ ਐਕਟ-2012 ਅਧੀਨ ਕੇਸ ਦਰਜ ਕੀਤੇ ਗਏ ਹਨ| ਪੁਲੀਸ ਨੇ ਮੁਲਜ਼ਮ ਸਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਫ਼ਰਾਰ ਚੱਲ ਰਹੇ ਹਨ|

Advertisement