ਭਗਤ ਕਬੀਰ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ
ਪੱਤਰ ਪ੍ਰੇਰਕ
ਧਾਰੀਵਾਲ, 11 ਜੂਨ
ਪ੍ਰਬੰਧਕ ਕਮੇਟੀ ਸਤਿਗੁਰ ਕਬੀਰ ਮੰਦਰ ਫੱਜੂਪੁਰ, ਧਾਰੀਵਾਲ ਵੱਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਸਤਿਗੁਰੂ ਕਬੀਰ ਦੇ 627ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਇਆ ਗਿਆ। ਸਤਿਗੁਰੂ ਕਬੀਰ ਮੰਦਰ ਫੱਜੂਪੁਰ ਤੋਂ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਕਬੀਰ ਬਾਣੀ ਗ੍ਰੰਥ ਦੀ ਅਗਵਾਈ ਹੇਠ ਆਰੰਭ ਹੋ ਕੇ ਇਹ ਨਗਰ ਕੀਰਤਨ ਪਿੰਡਾਂ ਰਾਹੀਂ ਹੁੰਦਾ ਹੋਇਆ ਵਾਪਿਸ ਆਰੰਭਿਕ ਸਥਾਨ ’ਤੇ ਸਮਾਪਤ ਹੋਇਆ। ਨਗਰ ਕੀਤਰਨ ਦੌਰਾਨ ਰਾਗੀ ਭਗਤ ਦੀਨਾ ਨਾਥ ਅਤੇ ਭਾਈ ਹਰਿੰਦਰਪਾਲ ਸਿੰਘ ਨੇ ਕਬੀਰ ਬਾਣੀ ਦੇ ਸ਼ਬਦ ਗਾਇਨ ਕੀਤੇ। ਨਗਰ ਕੀਰਤਨ ਵਿੱਚ ਕਬੀਰ ਮੰਦਰ ਕਮੇਟੀ ਫੱਜੂਪੁਰ ਦੇ ਪ੍ਰਧਾਨ ਅਸ਼ਵਨੀ ਫੱਜੂਪੁਰ, ਸੈਕਟਰੀ ਗੁਰਬਚਨ ਸਿੰਘ ਜ਼ਿਲ੍ਹੇਦਾਰ, ਸੀਨੀਅਰ ਮੀਤ ਪ੍ਰਧਾਨ ਪ੍ਰੇਮਪਾਲ ਪੰਮਾ, ਕੈਸ਼ੀਅਰ ਪ੍ਰੇਮਪਾਲ ਅਹਿਮਦਾਬਾਦ, ਨੰਬਰਦਾਰ ਕੀਮਤੀ ਲਾਲ, ਸੁਭਾਸ਼ ਚੰਦਰ ਸੀਐਚਟੀ, ਹਰੀ ਰਾਮ ਭਗਤ, ਸਾਂਈ ਦਾਸ ਭਗਤ, ਪ੍ਰੇਮ ਸਿੰਘ ਬੇਦੀ ਕਲੋਨੀ, ਰਾਜ ਕੁਮਾਰ ਥਾਣੇਦਾਰ, ਪ੍ਰੇਮਪਾਲ ਨੰਬਰਦਾਰ ਲੇਹਲ, ਕੁੰਦਨ ਲਾਲ ਸੇਵਾਦਾਰ, ਹਰਮੀਤ ਭਗਤ, ਬਲਵਿੰਦਰ ਬਿੰਦਾ, ਤਲਵਿੰਦਰ ਪਾਲ ਹੈਪੀ, ਇੰਸਪੈਕਟਰ ਚੂਨੀ ਲਾਲ ਆਦਿ ਪ੍ਰਬੰਧਕ ਸੇਵਾਦਾਰਾਂ ਤੋਂ ਇਲਾਵਾ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਜੇ.ਪੀ.ਭਗਤ, ਸੰਸਥਾ ਵਾਈਸ ਆਫ਼ ਧਾਰੀਵਾਲ ਦੇ ਕਨਵੀਨਰ ਡਾ.ਕਮਲਜੀਤ ਸਿੰਘ ਕੇਜੇ, ਨਗਰ ਕੌਂਸਲ ਪ੍ਰਧਾਨ ਅਸ਼ਵਨੀ ਦੁੱਗਲ, ਸਰਪੰਚ ਰਾਮਸਵਰੂਪ ਫੱਜੂਪੁਰ, ਸਰਪੰਚ ਰਚਨਾ ਭਗਤ ਦੀਨਪੁਰ, ਸਰਪੰਚ ਜਸਬੀਰ ਕੌਰ ਅਹਿਮਦਾਬਾਦ, ਸਰਪੰਚ ਮੀਰਾਂ ਕੁਮਾਰੀ ਲੇਹਲ ਸਮੇਤ ਇਲਾਕੇ ਦੀ ਸੰਗਤ ਸਾਮਲ ਸੀ।