ਐੱਸਐੱਸਐੱਮ ਕਾਲਜ ਵਿੱਚ ਮੇਕਅੱਪ ਸੈਮੀਨਾਰ
05:02 AM Jun 12, 2025 IST
ਗੁਰਦਾਸਪੁਰ: ਇੱਥੋਂ ਦੇ ਐੱਸਐੱਸਐੱਮ ਕਾਲਜ ਵਿੱਚ ਪ੍ਰਿੰਸੀਪਲ ਡਾ. ਆਰਕੇ ਤੁਲੀ ਦੀ ਅਗਵਾਈ ਵਿੱਚ ਕਾਸਮੈਟੋਲੋਜੀ ਵਿਭਾਗ ਵੱਲੋਂ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਵੀਐੱਲਸੀਸੀ ਇੰਸਟੀਚਿਊਟ ਵੱਲੋਂ ਮੇਕਅੱਪ ਆਰਟਿਸਟ ਨਿਸ਼ਾ ਚੌਧਰੀ ਪਹੁੰਚੇ। ਉਨ੍ਹਾਂ ਵਿਦਿਆਰਥਣਾਂ ਨੂੰ ਆਧੁਨਿਕ ਮੇਕਅਪ, ਚਮੜੀ ਦੀ ਦੇਖਭਾਲ, ਨੇਲ ਆਰਟ, ਮੇਕਅਪ ਦੇ ਨਵੀਨ ਟਰੈਂਡ ਅਤੇ ਫ਼ੈਸ਼ਨ ਬਾਰੇ ਜਾਣਕਾਰੀ ਦਿੱਤੀ। ਪ੍ਰੋ. ਸਲੋਨੀ ਡਗਬੋਤਰਾ ਦੇ ਸਹਿਯੋਗ ਨਾਲ ਉਨ੍ਹਾਂ ਰੰਗ ਚੱਕਰ ਅਤੇ ਥਿਊਰੀ ਸੈਸ਼ਨ ਵੀ ਕਰਵਾਇਆ। ਅੰਤ ਵਿੱਚ ਪ੍ਰਿੰਸੀਪਲ ਡਾ. ਤੁਲੀ ਨੇ ਨਿਸ਼ਾ ਚੌਧਰੀ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ। ਇਸ ਮੌਕੇ ਪ੍ਰੋ. ਸ਼ਿੰਦਰ ਕੌਰ, ਪ੍ਰੋ. ਨਿਧੀ ਮਲਹੋਤਰਾ ਅਤੇ ਪ੍ਰੋ. ਦੀਪਿਕਾ ਵੀ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement