ਲੋਕ ਭਲਾਈ ਮੰਚ ਨੇ ਭਗਤ ਕਬੀਰ ਦਾ ਜਨਮ ਦਿਵਸ ਮਨਾਇਆ
05:16 AM Jun 12, 2025 IST
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਲੋਕ ਭਲਾਈ ਮੰਚ ਪੰਜਾਬ ਵੱਲੋਂ ਭਗਤੀ ਲਹਿਰ ਦੇ ਮੋਢੀ ਭਗਤ ਕਬੀਰ ਦਾ 627ਵਾਂ ਜਨਮ ਦਿਹਾੜਾ ਮੰਚ ਦੇ ਮੁੱਖ ਦਫਤਰ ਕੱਚੀ ਮਿੱਟੀ ਰੋਡ ਏਕਤਾ ਨਗਰ ਢਪੱਈ ’ਚ ਮਾਸਟਰ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਕੱਤਰਤਾ ਵਿੱਚ ਸੂਬਾਈ ਪ੍ਰਧਾਨ ਬਲਬੀਰ ਸਿੰਘ ਝਾਮਕਾ , ਖਜ਼ਾਨਚੀ ਲਾਲ ਸੀਨੀਅਰ ਮੀਤ ਪ੍ਰਧਾਨ, ਕੁਲਦੀਪ ਸਿੰਘ ਦਸਮੇਸ਼ ਨਗਰ ਸਕੱਤਰ ਤੇ ਮਾਸਟਰ ਸੁਖਦੇਵ ਸਿੰਘ ਨੇ ਸੰਬੋਧਨ ਕੀਤਾ। ਮੀਟਿੰਗ ਵਿੱਚ ਲੋਕ ਭਲਾਈ ਮੰਚ ਦੇ ਸਾਰੇ ਮੈਂਬਰਾਂ ਨੇ ਪ੍ਰਣ ਕੀਤਾ ਕਿ ਉਹ ਭਗਤ ਕਬੀਰ ਦੀਆਂ ਸਿੱਖਿਆਵਾਂ ਤੇ ਉਦੇਸ਼ਾਂ ਅਨੁਸਾਰ ਲੋਕ ਭਲਾਈ ਦੇ ਕਾਰਜ ਕਰਦੇ ਰਹਿਣਗੇ। ਇਸ ਮੌਕੇ ਤੀਰਥ ਰਾਮ, ਪਰਦੀਪ ਕੁਮਾਰ, ਕੋਮਲਪਰੀਤ ਕੌਰ, ਪਵਨ ਬੇਗਾਨਾ, ਬਿਹਾਰੀ ਲਾਲ ਭਾਰਤੀ , ਕੁਲਦੀਪ ਗੋਲਡੀ, ਸੰਦੀਪ ਕੁਮਾਰ, ਸਰਦੂਲ ਸਿੰਘ ਢਪੱਈ, ਜੀਤ ਲਾਲ ਤੇ ਮੁਨੀਸ਼ ਕੁਮਾਰ ਹਾਜ਼ਰ ਸਨ।
Advertisement
Advertisement