ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਨੇਡਾ: ਬਰੈਂਪਟਨ ’ਚ ਪੰਜਾਬੀ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਹੱਤਿਆ

10:22 AM Apr 02, 2025 IST

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 2 ਅਪਰੈਲ
ਬਰੈਂਪਟਨ ਦੇ ਪਲਾਜ਼ੇ ਵਿੱਚ ਦੁਪਹਿਰੇ ਕਾਰ ’ਤੇ ਆਏ ਕੁੱਝ ਅਣਪਛਾਤੇ ਵਿਅਕਤੀ ਪੰਜਾਬੀ ਨੌਜਵਾਨ ਦੀ ਹੱਤਿਆ ਕਰਕੇ ਫਰਾਰ ਹੋ ਗਏ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਦੇ ਆਧਾਰ ’ਤੇ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੇਸ਼ੱਕ ਪੁਲੀਸ ਨੇ ਮ੍ਰਿਤਕ ਦੀ ਪਛਾਣ ਜਾਰੀ ਨਹੀਂ ਕੀਤੀ ਪਰ ਜਾਣਕਾਰਾਂ ਅਨੁਸਾਰ ਉਸ ਦਾ ਨਾਮ ਜਗਮੀਤ ਮੁੰਡੀ ਹੈ, ਜਿਸ ਦਾ ਉਸੇ ਪਲਾਜ਼ੇ ਵਿੱਚ ਹੁੱਕਾ ਕਾਰੋਬਾਰ ਸੀ ਤੇ ਨਾਲ ਹੀ ਉਹ ਟਰੱਕ ਕੰਪਨੀ ਚਲਾਉਂਦਾ ਸੀ। ਪੀਲ ਪੁਲੀਸ ਦੇ ਅਫਸਰ ਮਨਦੀਪ ਖਟੜਾ ਅਨੁਸਾਰ ਬਾਅਦ ਦੁਪਹਿਰ 1 ਵਜੇ ਪੁਲੀਸ ਨੂੰ ਬਰੈਮਲੀ ਰੋਡ ’ਤੇ ਡਿਊਡਰਾਈਵ ਸਥਿਤ ਪਲਾਜ਼ੇ ਵਿੱਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ। ਉਨ੍ਹਾਂ ਮੌਕੇ ’ਤੇ ਜਾ ਕੇ ਨੌਜਵਾਨ ਨੂੰ  ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋਏ। ਉਨ੍ਹਾਂ ਕਿਹਾ ਕਿ ਮੁਢਲੇ ਤੌਰ ’ਤੇ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਇਹ ਹੱਤਿਆ ਮਿੱਥ ਕੇ ਕੀਤੀ ਗਈ ਹੈ ਪਰ ਭੀੜ ਵਾਲੇ ਇਲਾਕੇ ਵਿੱਚ ਵਾਪਰੀ ਇਹ ਘਟਨਾ ਪੁਲੀਸ ਲਈ ਚੁਣੌਤੀ ਹੈ। ਪਤਾ ਲੱਗਾ ਹੈ ਕਿ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ’ਚੋਂ ਪੁਲੀਸ ਨੂੰ ਘਟਨਾ ਦੀ ਰਿਕਾਰਡਿੰਗ ਮਿਲ ਗਈ ਹੈ। ਪੁਲੀਸ ਵੱਲੋਂ ਇਸ ਫੁਟੇਜ ਦੇ ਆਧਾਰ ’ਤੇ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਖਟੜਾ ਨੇ ਕਿਹਾ ਕਿ ਕਤਲ ਦਾ ਮਾਮਲਾ ਹੋਣ ਕਰਕੇ ਜਾਂਚ ਸਬੰਧਤ ਟੀਮ ਨੂੰ ਸੌਂਪੀ ਦਿੱਤੀ ਗਈ ਹੈ।

Advertisement

 

 

Advertisement

Advertisement
Tags :
Canada NewsCanada updatePunjabi NewsPunjabi NwsPunjabit Tribne