ਆਸਕਰ ਜਿੱਤਣ ਮਗਰੋਂ ਹਿੰਦੀ ਫ਼ਿਲਮਾਂ ’ਚ ਕੰਮ ਨਹੀਂ ਮਿਲਿਆ: ਪਕੁੱਟੀ
06:35 AM Jul 28, 2020 IST
Advertisement
ਮੁੰਬਈ: ਸਾਊਂਡ ਡਿਜ਼ਾਈਨਰ ਰਸੂਲ ਪਕੁੱਟੀ ਨੇ ਕਿਹਾ ਕਿ ਫ਼ਿਲਮ ‘ਸਲੱਮਡੌਗ ਮਿਲੀਨੇਅਰ’ ਲਈ ਆਸਕਰ ਐਵਾਰਡ ਜਿੱਤਣ ਮਗਰੋਂ ਉਸ ਨੂੰ ਹਿੰਦੀ ਫ਼ਿਲਮ ਇੰਡਸਟਰੀ ’ਚ ਕੰਮ ਮਿਲਣਾ ਬੰਦ ਹੋ ਗਿਆ। ਕੁਝ ਪ੍ਰੋਡਕਸ਼ਨ ਹਾਊਸਾਂ ਨੇ ਉਸ ਨੂੰ ਉਸ ਦੇ ਮੂੰਹ ’ਤੇ ਹੀ ਇਹ ਗੱਲ ਆਖ ਦਿੱਤੀ ਕਿ ਉਨ੍ਹਾਂ ਨੂੰ ਉਸ ਦੀ ਲੋੜ ਨਹੀਂ ਹੈ। ਆਸਕਰ ਜਿੱਤਣ ਵਾਲੇ ਕੰਪੋਜ਼ਰ ਏ. ਆਰ. ਰਹਿਮਾਨ ਨੇ ਹਾਲ ਹੀ ’ਚ ਇੱਕ ਅਜਿਹੇ ਗੈਂਗ ਦਾ ਜ਼ਿਕਰ ਕੀਤਾ ਸੀ, ਜੋ ਉਸ ਨੂੰ ਬੌਲੀਵੁੱਡ ਵਿੱਚ ਕੰਮ ਮਿਲਣ ਤੋਂ ਰੋਕ ਰਿਹਾ ਸੀ। ਰਹਿਮਾਨ ਦੇ ਬਿਆਨ ਨੂੰ ਸਾਂਝਾ ਕਰਦਿਆਂ ਫ਼ਿਲਮਸਾਜ਼ ਸ਼ੇਖਰ ਕਪੂਰ ਨੇ ਟਵੀਟ ਕੀਤਾ ਸੀ ਕਿ ਬੌਲੀਵੁੱਡ ਉਸ ਕਲਾਕਾਰ ਤੋਂ ਅਸੁਰੱਖਿਅਤ ਮਹਿਸੂਸ ਕਰਨ ਲੱਗ ਪੈਂਦਾ ਹੈ, ਜਿਸਨੂੰ ਅਕੈਡਮੀ ਆਫ ਮੋਸ਼ਨਜ਼ ਪਿਕਚਰ ਆਰਟਸ ਐਂਡ ਸਾਇੰਸਿਜ਼ (ਏਐੱਮਪੀਏਐੱਸ) ਤੋਂ ਮਾਨਤਾ ਮਿਲ ਜਾਵੇ। ਨਿਰਦੇਸ਼ਕ ਸ਼ੇਖਰ ਦੇ ਟਵੀਟ ਦੇ ਜੁਆਬ ’ਚ ਪਕੁੱਟੀ ਨੇ ਕਿਹਾ ਕਿ ਉਨ੍ਹਾਂ ਨਾਲ ਵੀ ਇੰਡਸਟਰੀ ’ਚ ਅਜਿਹਾ ਕੁਝ ਹੀ ਵਾਪਰਿਆ ਹੈ ਤੇ ਖੇਤਰੀ ਸਨਿਮਾ ਨੇ ਹੀ ਉਸ ਦਾ ਮੁੱਲ ਪਛਾਣਿਆ ਹੈ। -ਪੀਟੀਆਈ
Advertisement
Advertisement