ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਛੋਟਾ ਪਰਦਾ

04:34 AM May 10, 2025 IST
featuredImage featuredImage

ਧਰਮਪਾਲ
ਡਾਂਸ ਮੇਰੇ ਲਈ ਜਾਦੂ ਹੈ: ਅਨੁਪਮਾ ਸੋਲੰਕੀ
ਅਭਿਨੇਤਰੀ ਅਨੁਪਮਾ ਸੋਲੰਕੀ, ਜਿਸ ਨੇ ‘ਯੇ ਹੈ ਮੁਹੱਬਤੇਂ’, ‘ਨਾਥ-ਕ੍ਰਿਸ਼ਨ ਔਰ ਗੌਰੀ ਕੀ ਕਹਾਨੀ’, ‘ਕੁਛ ਰੀਤ ਜਗਤ ਕੀ ਐਸੀ ਹੈ’ ਅਤੇ ‘ਜਾਮੁਨੀਆ’ ਵਰਗੇ ਟੀਵੀ ਸ਼ੋਅ’ਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਨੇ ਡਾਂਸ ਨਾਲ ਆਪਣੇ ਦਿਲ ਦੇ ਸਬੰਧਾਂ ਬਾਰੇ ਗੱਲ ਕੀਤੀ। ਉਸ ਲਈ ਡਾਂਸ ਸਿਰਫ਼ ਕਲਾ ਨਹੀਂ ਹੈ, ਸਗੋਂ ਉਸ ਦੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ।

Advertisement

‘‘ਡਾਂਸ ਮੇਰੇ ਲਈ ਜਾਦੂ ਵਾਂਗ ਹੈ। ਮੈਂ ਜਦੋਂ ਵੀ ਉਦਾਸ, ਥੱਕੀ ਜਾਂ ਮੁਸੀਬਤ ਵਿੱਚ ਹੁੰਦੀ ਹਾਂ, ਤਾਂ ਇਹ ਡਾਂਸ ਹੀ ਹੁੰਦਾ ਹੈ ਜੋ ਮੈਨੂੰ ਚੰਗਾ ਮਹਿਸੂਸ ਕਰਵਾਉਂਦਾ ਹੈ। ਜਦੋਂ ਸ਼ਬਦਾਂ ਦੀ ਕਮੀ ਹੋ ਜਾਂਦੀ ਹੈ, ਤਾਂ ਡਾਂਸ ਮੇਰੇ ਮਨ ਦੀ ਗੱਲ ਨੂੰ ਪ੍ਰਗਟ ਕਰਦਾ ਹੈ।’’
ਉਹ ਅੱਗੇ ਕਹਿੰਦੀ ਹੈ, ‘‘ਡਾਂਸ ਕਰਨਾ ਮੈਨੂੰ ਆਜ਼ਾਦ ਮਹਿਸੂਸ ਕਰਾਉਂਦਾ ਹੈ। ਮੈਂ ਹਲਕੀ ਅਤੇ ਖ਼ੁਸ਼ ਮਹਿਸੂਸ ਕਰਦੀ ਹਾਂ। ਇਹ ਮੇਰੇ ਲਈ ਇੱਕ ਥੈਰੇਪੀ ਵਾਂਗ ਹੈ, ਜੋ ਸਾਰੇ ਦੁੱਖ ਦੂਰ ਕਰਦਾ ਹੈ ਅਤੇ ਮੈਨੂੰ ਖ਼ੁਸ਼ੀ ਨਾਲ ਭਰ ਦਿੰਦਾ ਹੈ।’’
ਅਨੁਪਮਾ ਲਈ, ਡਾਂਸ ਸਿਰਫ਼ ਸਰੀਰਕ ਗਤੀਵਿਧੀ ਨਹੀਂ ਹੈ, ਸਗੋਂ ਆਪਣੇ ਆਪ ਨਾਲ ਜੁੜਨ ਦਾ ਇੱਕ ਤਰੀਕਾ ਹੈ। ਉਹ ਕਹਿੰਦੀ ਹੈ। ‘‘ਜਦੋਂ ਮੈਂ ਡਾਂਸ ਕਰਦੀ ਹਾਂ, ਤਾਂ ਮੈਂ ਇਹ ਨਹੀਂ ਸੋਚਦੀ ਕਿ ਲੋਕ ਕੀ ਕਹਿਣਗੇ ਜਾਂ ਮੈਂ ਕਿਵੇਂ ਦਿਖਦੀ ਹਾਂ। ਉਸ ਸਮੇਂ ਮੈਂ ਸਿਰਫ਼ ਸੰਗੀਤ ਅਤੇ ਆਪਣੀਆਂ ਭਾਵਨਾਵਾਂ ਵਿੱਚ ਹੁੰਦੀ ਹਾਂ। ਇਹ ਮੇਰੇ ਅਤੇ ਮੇਰੇ ਦਿਲ ਵਿਚਕਾਰ ਇੱਕ ਸੱਚਾ ਸੰਚਾਰ ਹੈ।’’
ਡਾਂਸ ਨਾਲ ਜੁੜਿਆ ਉਸ ਦਾ ਸਭ ਤੋਂ ਪਿਆਰਾ ਰਿਸ਼ਤਾ ਉਸ ਦੀ ਮਾਂ ਨਾਲ ਹੈ। ਉਹ ਦੱਸਦੀ ਹੈ, ‘‘ਮੇਰੀ ਮਨਪਸੰਦ ਡਾਂਸ ਪਾਰਟਨਰ ਮੇਰੀ ਮੰਮੀ ਹੈ। ਉਨ੍ਹਾਂ ਨਾਲ ਡਾਂਸ ਕਰਨਾ ਮੇਰੀ ਸਭ ਤੋਂ ਵੱਡੀ ਖ਼ੁਸ਼ੀ ਹੈ। ਜਦੋਂ ਅਸੀਂ ਇਕੱਠੀਆਂ ਡਾਂਸ ਕਰਦੀਆਂ ਹਾਂ, ਤਾਂ ਸਮਾਂ ਰੁਕ ਜਾਂਦਾ ਹੈ। ਇਹ ਆਪਣੇ ਪਿਆਰ ਅਤੇ ਏਕਤਾ ਨੂੰ ਪ੍ਰਗਟ ਕਰਨ ਦਾ ਸਾਡਾ ਤਰੀਕਾ ਹੈ।’’
ਡਾਂਸ ਦੇ ਮਾਮਲੇ ਵਿੱਚ ਮਾਧੁਰੀ ਦੀਕਸ਼ਿਤ ਉਸ ਦੀ ਸਭ ਤੋਂ ਵੱਡੀ ਪ੍ਰੇਰਨਾ ਹੈ। ‘‘ਉਸ ਦੇ ਡਾਂਸ ਵਿੱਚ ਸ਼ਾਨ, ਪ੍ਰਗਟਾਵਾ ਅਤੇ ਸ਼ੈਲੀ ਇੱਕ ਕਹਾਣੀ ਦੱਸਦੀ ਹੈ। ਉਹ ਤੁਹਾਨੂੰ ਇੱਕ ਪ੍ਰਦਰਸ਼ਨ ਵਿੱਚ ਹਸਾ ਸਕਦੀ ਹੈ, ਰੁਆ ਸਕਦੀ ਹੈ ਅਤੇ ਪ੍ਰੇਰਿਤ ਕਰ ਸਕਦੀ ਹੈ। ਉਸ ਦਾ ਡਾਂਸ ਦੇਖਣਾ ਇੱਕ ਕਵਿਤਾ ਸੁਣਾਉਣ ਵਾਂਗ ਹੈ।’’
ਅਨੁਪਮਾ ਨੂੰ ਬੌਲੀਵੁੱਡ ਡਾਂਸ ਦਾ ਗਲੈਮਰ ਵੀ ਬਹੁਤ ਪਸੰਦ ਹੈ, ਪਰ ਉਹ ਭਾਰਤੀ ਸ਼ਾਸਤਰੀ ਡਾਂਸ, ਖ਼ਾਸ ਕਰਕੇ ਕੱਥਕ ਪ੍ਰਤੀ ਬਹੁਤ ਭਾਵੁਕ ਹੈ। ‘‘ਕੱਥਕ ਇੱਕ ਬਹੁਤ ਹੀ ਸੁੰਦਰ ਅਤੇ ਸ਼ਕਤੀਸ਼ਾਲੀ ਨ੍ਰਿਤ ਹੈ। ਮੈਨੂੰ ਇਸ ਦੀਆਂ ਹਰਕਤਾਂ, ਪੈਰਾਂ ਦਾ ਕੰਮ ਅਤੇ ਅਨੁਸ਼ਾਸਨ ਬਹੁਤ ਪਸੰਦ ਹੈ। ਮੈਂ ਇਸ ਸਮੇਂ ਕੱਥਕ ਸਿੱਖ ਰਹੀ ਹਾਂ ਅਤੇ ਹਰ ਕਲਾਸ ਦੇ ਨਾਲ ਮੈਂ ਆਪਣੇ ਬਾਰੇ ਕੁੱਝ ਨਵਾਂ ਸਿੱਖਦੀ ਹਾਂ।’’
ਬੌਲੀਵੁੱਡ ਦੇ ਗੀਤ ਉਸ ਦੇ ਡਾਂਸ ਸਫ਼ਰ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ‘‘ਘਾਗਰਾ’ (ਫਿਲਮ: ਯੇ ਜਵਾਨੀ ਹੈ ਦੀਵਾਨੀ) ਉਹ ਗੀਤ ਹੈ ਜਿਸ ’ਤੇ ਮੈਂ ਕਦੇ ਵੀ, ਕਿਤੇ ਵੀ ਡਾਂਸ ਕਰ ਸਕਦੀ ਹਾਂ! ਇਸ ਦੀ ਊਰਜਾ ਅਤੇ ਧੜਕਣ ਮੈਨੂੰ ਬਹੁਤ ਖ਼ੁਸ਼ ਕਰਦੇ ਹਨ। ਅਜਿਹੇ ਗੀਤ ਤੁਹਾਨੂੰ ਪੂਰੀ ਜ਼ਿੰਦਗੀ ਜਿਊਣ ਦਾ ਅਹਿਸਾਸ ਦਿੰਦੇ ਹਨ।’’
ਅਨੁਪਮਾ ਦਾ ਮੰਨਣਾ ਹੈ ਕਿ ਡਾਂਸ ਸਿਰਫ਼ ਕਲਾ ਦਾ ਜਸ਼ਨ ਨਹੀਂ ਹੈ, ਸਗੋਂ ਇਹ ਭਾਵਨਾਵਾਂ, ਰਿਸ਼ਤਿਆਂ, ਪਰੰਪਰਾ ਅਤੇ ਆਪਣੇ ਆਪ ਨਾਲ ਜੁੜੇ ਹੋਣ ਦਾ ਜਸ਼ਨ ਵੀ ਹੈ। ਭਾਵੇਂ ਉਹ ਸਕਰੀਨ ’ਤੇ ਹੋਵੇ, ਕਲਾਸੀਕਲ ਡਾਂਸ ਕਲਾਸ ਵਿੱਚ ਹੋਵੇ, ਜਾਂ ਘਰ ਵਿੱਚ ਆਪਣੀ ਮਾਂ ਨਾਲ ਡਾਂਸ ਕਰਨਾ ਹੋਵੇ - ਡਾਂਸ ਹਮੇਸ਼ਾਂ ਉਸ ਦੇ ਪ੍ਰਗਟਾਵੇ ਦਾ ਸਭ ਤੋਂ ਸੱਚਾ ਮਾਧਿਅਮ ਰਿਹਾ ਹੈ।
ਰਣਦੀਪ ਆਰ ਰਾਏ ਦਾ ਸੁਹਾਨਾ ਸਫ਼ਰ
ਪ੍ਰਤਿਭਾਸ਼ਾਲੀ ਅਦਾਕਾਰ ਰਣਦੀਪ ਆਰ ਰਾਏ ਇਸ ਸਮੇਂ ਦੀਪਸ਼ਾਹੀ ਅਤੇ ਰਾਜਨ ਸ਼ਾਹੀ ਦੇ ਮਸ਼ਹੂਰ ਸ਼ੋਅ ‘ਅਨੁਪਮਾ’ ਵਿੱਚ ਆਰੀਅਨ ਦਾ ਕਿਰਦਾਰ ਨਿਭਾ ਰਿਹਾ ਹੈ ਜੋ ਸਟਾਰ ਪਲੱਸ ’ਤੇ ਪ੍ਰਸਾਰਿਤ ਹੋ ਰਿਹਾ ਹੈ। ਪਹਿਲਾਂ ਰਣਦੀਪ ਨੂੰ ਚਾਕਲੇਟ ਬੁਆਏ ਅਤੇ ਆਦਰਸ਼ ਪਤੀ ਵਰਗੀਆਂ ਭੂਮਿਕਾਵਾਂ ਵਿੱਚ ਦੇਖਿਆ ਜਾਂਦਾ ਸੀ, ਪਰ ਹੁਣ ਉਹ ਇੱਕ ਗੰਭੀਰ ਅਤੇ ਵੱਖਰੀ ਕਿਸਮ ਦੀ ਭੂਮਿਕਾ ਨਿਭਾ ਰਿਹਾ ਹੈ। ਟੀਵੀ ’ਤੇ ਉਸ ਦਾ ਸਫ਼ਰ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਗਿਆ ਹੈ।


ਇੱਕ ਗੱਲਬਾਤ ਵਿੱਚ ਰਣਦੀਪ ਨੇ ਦੱਸਿਆ ਕਿ ਇੰਨੇ ਵੱਡੇ ਸ਼ੋਅ ਦਾ ਹਿੱਸਾ ਬਣਨਾ ਉਸ ਲਈ ਕਿੰਨਾ ਖ਼ਾਸ ਹੈ। ਉਸ ਨੇ ਕਿਹਾ, ‘‘10 ਸਾਲਾਂ ਬਾਅਦ ਮੈਨੂੰ ਇੰਨੇ ਵੱਡੇ ਸ਼ੋਅ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਹੈ। ਸ਼ੁਰੂ ਵਿੱਚ ਮੈਂ ਥੋੜ੍ਹਾ ਘਬਰਾਇਆ ਹੋਇਆ ਸੀ, ਪਰ ਹੁਣ ਮੈਂ ਆਪਣੀ ਭੂਮਿਕਾ ਦਾ ਪੂਰਾ ਆਨੰਦ ਲੈ ਰਿਹਾ ਹਾਂ।’’
ਉਸ ਦਾ ਕਿਰਦਾਰ ਆਰੀਅਨ ਅਜਿਹਾ ਪੁੱਤਰ ਹੈ ਜੋ ਆਪਣੀ ਮਾਂ ਨੂੰ ਖ਼ੁਸ਼ ਦੇਖਣਾ ਪਸੰਦ ਨਹੀਂ ਕਰਦਾ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉਸ ਦੀ ਮਾਂ ਨੇ ਉਸ ਨੂੰ ਬਹੁਤ ਦੁੱਖ ਦਿੱਤਾ ਹੈ। ਇਸ ਲਈ ਉਹ ਆਪਣੀ ਮਾਂ ਨੂੰ ਦੁੱਖ ਦੇਣ ਲਈ ਕੁੱਝ ਵੀ ਕਰ ਸਕਦਾ ਹੈ।
ਆਪਣੇ ਪੁਰਾਣੇ ਕਿਰਦਾਰਾਂ ਨੂੰ ਯਾਦ ਕਰਦੇ ਹੋਏ, ਰਣਦੀਪ ਨੇ ਕਿਹਾ ਕਿ ਉਸ ਨੂੰ ਥੋੜ੍ਹੀਆਂ ਨਕਾਰਾਤਮਕ, ਪਰ ਸ਼ਕਤੀਸ਼ਾਲੀ ਭੂਮਿਕਾਵਾਂ ਨਿਭਾਉਣਾ ਪਸੰਦ ਹੈ। ਉਸ ਨੇ ਕਿਹਾ, ‘‘ਚਾਹੇ ਫੋਟੋ ਸਾੜਨ ਦੀ ਗੱਲ ਹੋਵੇ ਜਾਂ ਹੰਗਾਮਾ ਕਰਨ ਦੀ, ਅਜਿਹੇ ਦ੍ਰਿਸ਼ ਕਰਨ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਮਜ਼ਾ ਆਉਂਦਾ ਹੈ। ਇਹ ਭੂਮਿਕਾਵਾਂ ਇੱਕ ਵੱਖਰੀ ਤਰ੍ਹਾਂ ਦਾ ਉਤਸ਼ਾਹ ਦਿੰਦੀਆਂ ਹਨ।’’
ਆਪਣੇ ਕਰੀਅਰ ਵਿੱਚ ਆਈਆਂ ਮੁਸ਼ਕਲਾਂ ਅਤੇ ਅਸਵੀਕਾਰ ਕਰਨ ਬਾਰੇ ਗੱਲ ਕਰਦਿਆਂ, ਉਸ ਨੇ ਕਿਹਾ, ‘‘ਜੋ ਹੋਣਾ ਹੈ, ਉਹ ਹੋ ਕੇ ਰਹੇਗਾ। ਕਿਸੇ ਨੂੰ ਅਸਵੀਕਾਰ ਕਰਨ ਤੋਂ ਡਰਨਾ ਨਹੀਂ ਚਾਹੀਦਾ। ਹੁਣ ਮੈਂ ਜ਼ਿੰਦਗੀ ਦੇ ਹਰ ਉਤਰਾਅ-ਚੜ੍ਹਾਅ ਨੂੰ ਸ਼ਾਂਤੀ ਨਾਲ ਲੈਂਦਾ ਹਾਂ। ਮੈਂ ਆਪਣੀ ਅਦਾਕਾਰੀ ਅਤੇ ਜ਼ਿੰਦਗੀ ਦੋਵਾਂ ਨੂੰ ਬਿਹਤਰ ਬਣਾਉਣਾ ਚਾਹੁੰਦਾ ਹੈ ਕਿਉਂਕਿ ਜ਼ਿੰਦਗੀ ਬਹੁਤ ਸੋਹਣੀ ਹੈ। ਮੈਂ 20 ਸਾਲਾਂ ਬਾਅਦ ਪਿੱਛੇ ਮੁੜ ਕੇ ਕਹਿਣਾ ਚਾਹੁੰਦਾ ਹਾਂ, ‘ਮੈਂ ਜ਼ਿੰਦਗੀ ਚੰਗੀ ਤਰ੍ਹਾਂ ਬਤੀਤ ਕੀਤੀ ਹੈ।’’
ਅਜੈ ਚੌਧਰੀ ਬਣਿਆ ‘ਰਾਮ ਭਵਨ’ ਦਾ ਹਿੱਸਾ
ਟੈਲੀਵਿਜ਼ਨ ਅਦਾਕਾਰ ਅਜੇ ਸਿੰਘ ਚੌਧਰੀ ਹੁਣ ਕਲਰਜ਼ ਟੀਵੀ ਦੇ ਪਰਿਵਾਰਕ ਡਰਾਮੇ ‘ਰਾਮ ਭਵਨ’ ਵਿੱਚ ਇੱਕ ਸ਼ਕਤੀਸ਼ਾਲੀ ਸਿਆਸਤਦਾਨ ਦੀ ਭੂਮਿਕਾ ਨਿਭਾਉਂਦਾ ਨਜ਼ਰ ਆਵੇਗਾ। ਇਹ ਸ਼ੋਅ ਆਪਣੀ ਭਾਵਨਾਤਮਕ ਗਹਿਰਾਈ ਅਤੇ ਗੁੰਝਲਦਾਰ ਕਿਰਦਾਰਾਂ ਕਾਰਨ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਰਹਿੰਦਾ ਹੈ। ਅਜੈ ਦੇ ਆਉਣ ਨਾਲ ਸ਼ੋਅ ਦੀ ਕਹਾਣੀ ਵਿੱਚ ਨਵੀਆਂ ਪਰਤਾਂ ਜੁੜ ਜਾਣਗੀਆਂ ਅਤੇ ਡਰਾਮਾ ਹੋਰ ਵੀ ਦਿਲਚਸਪ ਹੋ ਜਾਵੇਗਾ।
ਪ੍ਰਯਾਗਰਾਜ ਦੇ ਸੱਭਿਆਚਾਰਕ ਪਿਛੋਕੜ ਵਿੱਚ ‘ਰਾਮ ਭਵਨ’ ਵਾਜਪਾਈ ਪਰਿਵਾਰ ਦੀ ਕਹਾਣੀ ਹੈ ਜੋ ਆਪਣੇ ਢਹਿ-ਢੇਰੀ ਹੋ ਰਹੇ ਜੱਦੀ ਘਰ ਵਿੱਚ ਏਕਤਾ ਅਤੇ ਵਿਰਾਸਤ ਨੂੰ ਬਣਾਈ ਰੱਖਣ ਲਈ ਸੰਘਰਸ਼ ਕਰ ਰਿਹਾ ਹੈ। ਕਹਾਣੀ ਦੇ ਕੇਂਦਰ ਵਿੱਚ ਓਮ ਵਾਜਪਾਈ (ਮਿਸ਼ਕਤ ਵਰਮਾ), ਉਸ ਦੀ ਪਤਨੀ ਈਸ਼ਾ (ਖੁਸ਼ਬੂ ਤਿਵਾਰੀ), ਅਤੇ ਅਭਿਲਾਸ਼ੀ ਗਾਇਤਰੀ ਵਾਜਪਾਈ (ਸਮਿਕਸ਼ਾ ਜੈਸਵਾਲ) ਹਨ। ਹੁਣ ਜਦੋਂ ਅਜੇ ਚੌਧਰੀ ਇੱਕ ਪ੍ਰਭਾਵਸ਼ਾਲੀ ਸਿਆਸਤਦਾਨ ਦੀ ਭੂਮਿਕਾ ਵਿੱਚ ਸ਼ੋਅ ਵਿੱਚ ਪ੍ਰਵੇਸ਼ ਕਰੇਗਾ, ਤਾਂ ਇਹ ਪੂਰੇ ਪਰਿਵਾਰ ਦੀ ਕਹਾਣੀ ਦੀ ਦਿਸ਼ਾ ਬਦਲ ਸਕਦਾ ਹੈ।
Advertisement


ਆਪਣੀ ਨਵੀਂ ਭੂਮਿਕਾ ਬਾਰੇ ਗੱਲ ਕਰਦੇ ਹੋਏ, ਅਜੈ ਚੌਧਰੀ ਨੇ ਕਿਹਾ, ‘‘ਰਾਮ ਭਵਨ ਨਾਲ ਜੁੜਨਾ ਮੇਰੇ ਲਈ ਇੱਕ ਨਵਾਂ ਅਤੇ ਦਿਲਚਸਪ ਅਧਿਆਇ ਹੈ। ਮੇਰਾ ਕਿਰਦਾਰ ਸਿਰਫ਼ ਇੱਕ ਸਿਆਸਤਦਾਨ ਦਾ ਨਹੀਂ ਹੈ, ਸਗੋਂ ਗਹਿਰੀ ਪਹੁੰਚ, ਤੇਜ਼ ਦਿਮਾਗ਼ ਅਤੇ ਨਿੱਜੀ ਏਜੰਡੇ ਵਾਲਾ ਵਿਅਕਤੀ ਹੈ। ਇਹ ਭੂਮਿਕਾ ਜਟਿਲਤਾ ਅਤੇ ਗਹਿਰਾਈ ਨਾਲ ਭਰੀ ਹੋਈ ਹੈ, ਜਿਸ ਨੂੰ ਨਿਭਾਉਣ ਲਈ ਮੈਂ ਉਤਸ਼ਾਹਿਤ ਹਾਂ।’’
ਅਜੈ ਚੌਧਰੀ ਨੂੰ ਪਹਿਲਾਂ ‘ਫੁਲਵਾ’, ‘ਉਤਰਨ’ ਅਤੇ ‘ਸਵਰਨ ਘਰ’ ਵਰਗੇ ਮਸ਼ਹੂਰ ਸ਼ੋਅ’ਜ਼ ਵਿੱਚ ਸੰਤੁਲਿਤ ਪ੍ਰਦਰਸ਼ਨ ਲਈ ਪ੍ਰਸ਼ੰਸਾ ਮਿਲ ਚੁੱਕੀ ਹੈ। ‘ਰਾਮ ਭਵਨ’ ਵਿੱਚ ਉਸ ਦਾ ਪ੍ਰਵੇਸ਼ ਨਾ ਸਿਰਫ਼ ਕਹਾਣੀ ਵਿੱਚ ਗਹਿਰਾਈ ਵਧਾਏਗਾ, ਬਲਕਿ ਦਰਸ਼ਕਾਂ ਨੂੰ ਸੱਤਾ ਅਤੇ ਰਾਜਨੀਤੀ ਵਿਚਕਾਰ ਚੱਲ ਰਹੀ ਖਿੱਚੋਤਾਣ ਬਾਰੇ ਨਵਾਂ ਦ੍ਰਿਸ਼ਟੀਕੋਣ ਵੀ ਦੇਵੇਗਾ।

Advertisement