ਕੈਗ ਦੀ ਟੀਮ ਨਿਰੀਖਣ ਲਈ ਸਮਾਰਟ ਸਿਟੀ ਜਲੰਧਰ ਪੁੱਜੀ
ਹਤਿੰਦਰ ਮਹਤਿਾ
ਜਲੰਧਰ, 3 ਨਵੰਬਰ
ਕੰਪਟਰੋਲਰ ਐਂਡ ਆਡਿਟ ਜਨਰਲ (ਕੈਗ) ਦੀ ਟੀਮ ਸ਼ਹਿਰ ਵਿੱਚ ਸਮਾਰਟ ਸਿਟੀ ਪ੍ਰਾਜੈਕਟਾਂ ਦਾ ਨਿਰੀਖਣ ਕਰ ਰਹੀ ਹੈ। ਕੈਗ ਇੱਕ ਹਫ਼ਤੇ ਵਿੱਚ ਸਰਕਾਰ ਨੂੰ ਰਿਪੋਰਟ ਭੇਜੇਗਾ। ਹੁਣ ਤੱਕ ਦੀ ਜਾਂਚ ਵਿੱਚ ਕਈ ਖਾਮੀਆਂ ਸਾਹਮਣੇ ਆਈਆਂ ਹਨ। ਕੈਗ ਬਾਲਟਨ ਪਾਰਕ, ਐੱਲਈਡੀ ਲਾਈਟ, ਕੇਪੀ ਸਟੇਡੀਅਮ, ਸੋਲਰ ਪੈਨਲ, ਸਮਾਰਟ ਰੋਡ ਅਤੇ ਹੋਰ ਕੰਮਾਂ ਵਰਗੇ ਪ੍ਰਾਜੈਕਟਾਂ ਦੇ ਭੁਗਤਾਨ ਬਿੱਲਾਂ ਦੀ ਭੌਤਿਕ ਰਿਪੋਰਟ ਬਣਾ ਰਿਹਾ ਹੈ। ਪਹਿਲੀ ਟੀਮ ਨੇ ਸਰਕਾਰੀ ਇਮਾਰਤਾਂ ’ਤੇ ਲਗਾਏ ਗਏ ਸੋਲਰ ਪੈਨਲਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਟੀਮ ਨੇ ਸਮਾਰਟ ਸਿਟੀ ਕੰਪਨੀ ਦੇ ਸਮਾਰਟ ਰੋਡ ਪ੍ਰਾਜੈਕਟ ਦੀ ਜਾਂਚ ਕੀਤੀ। ਇਸ ਤਹਤਿ ਟੀਮ ਨੇ ਡੀਏਵੀ ਕਾਲਜ ਰੋਡ ’ਤੇ ਵਰਕਸ਼ਾਪ ਚੌਕ ਦੇ ਆਲੇ-ਦੁਆਲੇ ਬਣਾਈ ਗਈ ਸਮਾਰਟ ਰੋਡ ਦੀ ਗੁਣਵੱਤਾ ਦੀ ਵੀ ਜਾਂਚ ਕੀਤੀ ਅਤੇ ਫਿਰ 120 ਫੁੱਟ ਸੜਕ ਦਾ ਨਿਰੀਖਣ ਕੀਤਾ। ਸਮਾਰਟ ਰੋਡ ਪ੍ਰਾਜੈਕਟ ਨੂੰ ਲੈ ਕੇ ਕੈਗ ਟੀਮ ਬਹੁਤ ਸੁਚੇਤ ਹੈ। ਕਿਉਂਕਿ ਇਸ ਪ੍ਰਾਜੈਕਟ ਵਿੱਚ ਕਈ ਖ਼ਾਮੀਆਂ ਹਨ ਅਤੇ ਇਹ ਪ੍ਰਾਜੈਕਟ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਹਾਲਾਂਕਿ, ਕੈਗ ਵੱਲੋਂ ਇਸ ਸਬੰਧੀ ਕੋਈ ਰਿਪੋਰਟ ਸਾਂਝੀ ਨਹੀਂ ਕੀਤੀ ਗਈ ਹੈ। ਸਮਾਰਟ ਸਿਟੀ ਕੰਪਨੀ ਦੇ ਰੂਫਟਾਪ ਸੋਲਰ ਪੈਨਲ ਪ੍ਰਾਜੈਕਟ ਤਹਤਿ ਇਹ ਪ੍ਰਾਜੈਕਟ 26 ਸਰਕਾਰੀ ਇਮਾਰਤਾਂ ’ਤੇ ਲਾਗੂ ਕੀਤਾ ਗਿਆ ਹੈ। ਸਮਾਰਟ ਰੋਡ ਪ੍ਰਾਜੈਕਟ ਤਹਤਿ 50 ਕਰੋੜ ਰੁਪਏ ਦੀ ਲਾਗਤ ਨਾਲ ਚਾਰ ਸਮਾਰਟ ਸੜਕਾਂ ਦਾ ਨਿਰਮਾਣ ਕੀਤਾ ਗਿਆ। ਇਹ ਸੜਕ ਵਰਕਸ਼ਾਪ ਚੌਕ ਤੋਂ ਡੀਏਵੀ ਫਲਾਈਓਵਰ, ਵਰਕਸ਼ਾਪ ਚੌਕ ਤੋਂ ਪਟੇਲ ਚੌਕ ਤੱਕ, 120 ਫੁੱਟ ਸੜਕ ਬਣੀ ਹੋਈ ਹੈ। ਇਨ੍ਹਾਂ ਸੜਕਾਂ ਦੀ ਗੁਣਵੱਤਾ ਵਿੱਚ ਵੀ ਖਾਮੀਆਂ ਪਾਈਆਂ ਗਈਆਂ ਹਨ।