ਪੁਲੀਸ ਮੁਲਾਜ਼ਮ ਨਾਲ ਤਕਰਾਰ ਮਗਰੋਂ ਬੱਸ ਡਰਾਇਵਰਾਂ ਨੇ ਲਾਇਆ ਜਾਮ
04:35 PM Apr 03, 2025 IST
ਜਸਵੰਤ ਸਿੰਘ ਥਿੰਦ
ਮਮਦੋਟ, 3 ਅਪਰੈਲ
Advertisement
ਫਿਰੋਜ਼ਪੁਰ ਫਾਜ਼ਿਲਕਾ ਸੜਕ ਤੇ ਖਾਈ ਫੇਮੇ ਕੀ ਤੇ ਨਜ਼ਦੀਕ ਪੈਂਦੇ ਟੀ ਪੁਆਇੰਟ ਤੇ ਸਵੇਰੇ ਕਰੀਬ ਸਾਢੇ ਸੱਤ ਵਜੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ ਜਾਮ ਲਗਾ ਦਿੱਤਾ ਗਿਆ| ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਦਾ ਇਕ ਮੁਲਾਜ਼ਮ ਰੋਡਵੇਜ਼ ਦੀ ਬੱਸ ਵਿੱਚ ਸਫਰ ਕਰ ਰਿਹਾ ਸੀ ਅਤੇ ਕੰਡਕਟਰ ਵੱਲੋਂ ਸ਼ਨਾਖਤੀ ਕਾਰਡ ਮੰਗੇ ਜਾਣ ਤੇ ਪੁਲੀਸ ਮੁਲਾਜ਼ਮ ਭੜਕ ਗਿਆ। ਇਸ ਕਾਰਨ ਦੋਨਾਂ ਵਿਚਕਾਰ ਤਕਰਾਰ ਹੋ ਗਈ, ਜਿਸ ਤੇ ਪੰਜਾਬ ਰੋਡਵੇਜ਼ ਦੇ ਡਰਾਈਵਰਾਂ ਵੱਲੋਂ ਸੜਕ ਤੇ ਜਾਮ ਲਗਾ ਦਿੱਤਾ ਗਿਆ।
ਇਸ ਸਬੰਧੀ ਐਸਐਚਓ ਮਮਦੋਟ ਅਭਿਨਵ ਚੌਹਾਨ ਨੇ ਕਿਹਾ ਕਿ ਕੰਡਕਟਰ ਵੱਲੋਂ ਸ਼ਨਾਖਤੀ ਕਾਰਡ ਮੰਗਿਆ ਗਿਆ ਸੀ ਜਿਸ ਦੌਰਾਨ ਦੋਹਾਂ ਵਿਚਕਾਰ ਤਕਰਾਰ ਹੋ ਗਈ। ਉਨ੍ਹਾਂ ਕਿਹਾ ਕਿ ਮਸਲੇ ਦਾ ਹੱਲ ਕਰਵਾ ਦਿੱਤਾ ਗਿਆ ਹੈ ਅਤੇ ਆਵਾਜਾਈ ਚਾਲੂ ਕਰਵਾ ਦਿੱਤੀ ਗਈ ਹੈ।
Advertisement
Advertisement