ਚੋਣਾਂ ਨੂੰ ਲੈ ਕੇ ਬਸਪਾ ਦੀ ਮੀਟਿੰਗ
10:02 AM Aug 21, 2020 IST
ਐੱਨ.ਪੀ. ਧਵਨ
ਪਠਾਨਕੋਟ, 20 ਅਗਸਤ
Advertisement
ਬਹੁਜਨ ਸਮਾਜ ਪਾਰਟੀ ਦੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਅਤੇ ਆਉਣ ਵਾਲੇ ਸਮੇਂ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਅਤੇ 2022 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਬਹੁਜਨ ਸਮਾਜ ਪਾਰਟੀ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਧਰਮ ਪਾਲ ਭਗਤ ਦੀ ਅਗਵਾਈ ਵਿੱਚ ਹੋਈ।
ਮੀਟਿੰਗ ਵਿੱਚ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਜੇਪੀ ਭਗਤ ਮੁੱਖ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਧਰਮਪਾਲ ਨੇ ਮੀਟਿੰਗ ਵਿੱਚ ਆਏ ਹੋਏ ਲੋਕਾਂ ਨੂੰ ਬਸਪਾ ਪਾਰਟੀ ਦੀ ਵਿਚਾਰਧਾਰਾ ਅਤੇ ਨੀਤੀਆਂ ਦੇ ਬਾਰੇ ਜਾਣੂ ਕਰਵਾਇਆ। ਇਸ ਮੌਕੇ ਬਸਪਾ ਦੇ ਸ਼ਹਿਰੀ ਪ੍ਰਧਾਨ ਰਾਮ ਲਾਲ ਸਾਰੰਗਲ, ਜਨਰਲ ਸਕੱਤਰ ਹਰੀਸ਼ ਲਾਲ, ਸ਼ਹਿਰੀ ਸਕੱਤਰ ਸੰਸਾਰ ਚੰਦ, ਨੀਰਜ ਭਗਤ ਵੀ ਹਾਜ਼ਰ ਸਨ।
Advertisement
Advertisement