ਜਗਦੀਪ ਸੰਧੂ ਨਿਊੂਜ਼ੀਲੈਂਡ ਪੁਲੀਸ ’ਚ ਅਫ਼ਸਰ ਬਣਿਆ
ਨਿੱਜੀ ਪੱਤਰ ਪ੍ਰੇਰਕ
ਬਟਾਲਾ, 4 ਅਪਰੈਲ
ਨੇੜਲੇ ਪਿੰਡ ਭੰਬੋਈ ਨਾਲ ਸਬੰਧਿਤ ਜਗਦੀਪ ਸਿੰਘ ਸੰਧੂ ਨੇ ਨਿਊਜ਼ੀਲੈਂਡ ਪੁਲੀਸ ’ਚ ਅਫਸਰ ਵਜੋਂ ਭਰਤੀ ਹੋ ਕੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦਾ ਮਾਣ ਵਧਾਇਆ ਹੈ। ਮਾਸਟਰ ਪਲਵਿੰਦਰ ਸਿੰਘ ਸੰਧੂ ਅਤੇ ਮਾਤਾ ਰਜਵੰਤ ਕੌਰ ਸੰਧੂ ਨੇ ਦੱਸਿਆ ਕਿ ਉਨ੍ਹਾਂ ਦਾ ਪੁੁੱਤ ਕੁਝ ਸਮਾਂ ਪਹਿਲਾਂ ਨਿਊਜ਼ੀਲੈਂਡ ਗਿਆ ਸੀ ਜਿੱਥੇ ਉਸ ਨੇ ਪੜ੍ਹਾਈ ਕੀਤੀ ਪਰ ਉਸ ਦੀ ਤਮੰਨਾ ਸੀ ਕਿ ਉਹ ਇਸ ਦੇਸ਼ ਦੀ ਪੁਲੀਸ ’ਚ ਆਪਣੀਆਂ ਸੇਵਾਵਾਂ ਦੇਣ। ਉਨ੍ਹਾਂ ਦੱਸਿਆ ਕਿ ਨਿਊਜ਼ੀਲੈਂਡ ਦੀ ਰਾਜਧਾਨੀ ਵਿਗਟਨ ’ਚ ਲੰਘੇ ਦਿਨੀਂ ਹੋਈ ਪਰੇਡ ਤੋਂ ਬਾਅਦ ਹੀ 73 ਪੁਲੀਸ ਅਫ਼ਸਰਾਂ ਵਜੋਂ ਭਰਤੀ ਹੋਏ ਇਨ੍ਹਾਂ ’ਚ ਜਗਦੀਪ ਸਿੰਘ ਸੰਧੂ ਦੀ ਵੀ ਚੋਣ ਹੋਈ, ਜੋ ਰਸਮੀ ਸਿਖਲਾਈ ਤੋਂ ਬਾਅਦ ਸਕਿਉਰਟੀ ਮੈਨ ਕਾਊਚ ਵਜੋਂ ਆਪਣੀਆਂ ਸੇਵਾਵਾਂ ਦੇਣਗੇ। ਮਾਪਿਆਂ ਇਹ ਵੀ ਦੱਸਿਆ ਕਿ ਭਾਵੇਂ ਪੰਜਾਬ ਤੋਂ ਹੋਰ ਵੀ ਕਈ ਪੰਜਾਬੀ ਨੌਜਵਾਨ ਨਿਊਜ਼ੀਲੈਂਡ ਪੁਲੀਸ ’ਚ ਸੇਵਾਂਵਾ ਨਿਭਾਅ ਰਹੇ ਹਨ ਪਰ ਗੁਰਸਿੱਖ ਵਜੋਂ ਜਗਦੀਪ ਸਿੰਘ ਸੰਧੂ ਲਈ ਨਿਊਜ਼ੀਲੈਂਡ ਪੁਲੀਸ ਅਫਸਰ ਵਜੋਂ ਸੇਵਾਵਾਂ ਦੇਣੀਆਂ ਹੋਰ ਵੀ ਮਾਣਮੱਤੀ ਪ੍ਰਾਪਤੀ ਕਿਹਾ ਜਾ ਸਕਦਾ ਹੈ।