ਡਿਪਸ ਸਕੂਲ ਵਿਚ ਇੰਟਰ ਹਾਊਸ ਡਾਂਸ ਮੁਕਾਬਲੇ ਕਰਵਾਏ
ਪੱਤਰ ਪ੍ਰੇਰਕ
ਰਈਆ, 5 ਅਪਰੈਲ
ਡਿਪਸ ਸਕੂਲ ਰਈਆ (ਫੱਤੂਵਾਲ) ਵਿੱਚ ਇੰਟਰ ਹਾਊਸ ਡਾਂਸ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਸਕੂਲ ਦੇ ਡਾਇਮੰਡ, ਆਈਵਰੀ, ਪਰਲ ਅਤੇ ਸਫਾਇਰ ਹਾਊਸ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਸਮਾਜਿਕ ਬੁਰਾਈਆਂ ਜਿਵੇਂ ਕਿ ਚਾਈਲਡ ਲੇਬਰ, ਸੋਸ਼ਲ ਪਲੇਟਫ਼ਾਰਮਾਂ ਦੀ ਬੇਲੋੜੀ ਵਰਤੋਂ, ਨਸ਼ੇ ਦਾ ਕਹਿਰ, ਔਰਤਾਂ ਉੱਤੇ ਜ਼ੁਲਮ ਆਦਿ ਵਰਗੇ ਵਿਸ਼ਿਆਂ ਉੱਤੇ ਡਾਂਸ ਕਲਾਕਾਰੀ ਪੇਸ਼ ਕੀਤੀ। ਆਈਵਰੀ ਅਤੇ ਸਫਾਇਰ ਹਾਊਸ ਨੇ ਪਹਿਲਾ ਜਦੋਂ ਕਿ ਡਾਇਮੰਡ ਅਤੇ ਪਰਲ ਹਾਊਸ ਨੇ ਦੂਜਾ ਸਥਾਨ ਹਾਸਲ ਕੀਤਾ। ਡਿਪਸ ਸਕੂਲਾਂ ਦੇ ਸਮੂਹ ਦੇ ਐੱਮ. ਡੀ. ਤਰਵਿੰਦਰ ਸਿੰਘ, ਵਾਈਸ ਚੇਅਰਪਰਸਨ ਪ੍ਰੀਤਇੰਦਰ ਕੌਰ ਅਤੇ ਅਹੁਦੇਦਾਰ ਰਮਣੀਕ ਸਿੰਘ ਅਤੇ ਜਸ਼ਨ ਸਿੰਘ ਨੇ ਵਿਦਿਆਰਥੀਆਂ ਨੂੰ ਸਰਬਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਸੀਈਓ ਮੋਨਿਕਾ ਮੰਡੋਤਰਾ ਅਤੇ ਡਾਇਰੈਕਟਰ ਕਰਨਲ ਪਿਊਸ਼ ਜੈਸਵਾਲ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਨਾ ਦਿੱਤੀ। ਸਕੂਲ ਪ੍ਰਿੰਸੀਪਲ ਜਗਬੀਰ ਸਿੰਘ ਰੰਧਾਵਾ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰੋਗਰਾਮ ਇੰਚਾਰਜ ਨਵਰੋਜ ਕੌਰ, ਹਾਊਸ ਟੀਚਰ ਪੂਜਾ ਸ਼ਰਮਾ, ਗੁਰਪ੍ਰੀਤ ਕੌਰ, ਮਨਜਿੰਦਰ ਕੌਰ ਅਤੇ ਖ਼ੁਸ਼ਬੂ ਸ਼ਰਮਾ ਹਾਜ਼ਰ ਸਨ।