ਭਾਜਪਾ ਨੇ ਦਿੱਲੀ ਲਈ ਬੁਲਾਰੇ ਐਲਾਨੇ
09:59 AM Aug 19, 2023 IST
ਨਵੀਂ ਦਿੱਲੀ: ਦਿੱਲੀ ਪ੍ਰਦੇਸ਼ ਭਾਜਪਾ ਵੱਲੋਂ ਅੱਜ ਦਿੱਲੀ ਇਕਾਈ ਲਈ ਬੁਲਾਰਿਆਂ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਵਿੱਚ ਮਾਤਰ ਇੱਕ ਸਿੱਖ ਬੁਲਾਰੇ ਨੂੰ ਸ਼ਾਮਲ ਕੀਤਾ ਗਿਆ ਹੈ। ਮੀਡੀਆ ਵਿਭਾਗ ਦੇ ਮੁਖੀ ਪ੍ਰਵੀਨ ਸ਼ੰਕਰ ਕਪੂਰ ਨੇ ਦੱਸਿਆ ਕਿ ਦਿੱਲੀ ਵਿੱਚ 12 ਬੁਲਾਰੇ ਨਿਯੁਕਤ ਕੀਤੇ ਗਏ ਹਨ। ਇਹ ਸਾਲ 2023 ਦੀ ਸੂਚੀ ਅੱਜ ਦਿੱਲੀ ਭਾਜਪਾ ਦੇ ਦਫ਼ਤਰ ਵੱਲੋਂ ਜਾਰੀ ਕੀਤੀ ਗਈ। ਸ਼ਾਹਦਰਾ ਇਲਾਕੇ ’ਚ ਦੋ ਤੇ ਉੱਤਰ ਪੱਛਮੀ ਇਲਾਕੇ ’ਚ 3 ਬੁਲਾਰੇ ਲਾਏ ਗਏ ਹਨ। ਮੁੱਖ ਬੁਲਾਰੇ ਅਭੈ ਵਰਮਾ (ਸ਼ਾਹਦਰਾ), ਸ਼ਿਖਾ ਰਾਏ (ਨਵੀਂ ਦਿੱਲੀ), ਡਾ. ਅਨਿਲ ਗੁਪਤਾ (ਨਵੀਨ ਸ਼ਾਹਦਰਾ), ਵਰਿੰਦਰ ਬੱਬਰ (ਕਰੋਲ ਬਾਗ), ਵਿਕਰਮ ਬਿਧੂੜੀ (ਦਿੱਲੀ-6) ਡਾ. ਰਾਜਕੁਮਾਰ ਫਲਵਾਰੀਆ (ਪੱਛਮੀ ਦਿੱਲੀ), ਸ਼ੁਭੇਂਦੁਸ਼ੇਖਰ (ਉੱਤਰ ਪੱਛਮੀ), ਅਜੈ ਸਹਿਰਾਵਤ (ਉੱਤਰ ਪੱਛਮੀ), ਪ੍ਰੀਤੀ ਅਗਰਵਾਲ (ਉੱਤਰ ਪੱਛਮੀ), ਅਮਿਤ ਤਿਵਾੜੀ (ਮਯੂਰ ਵਿਹਾਰ) ਨਯੰਮਾ ਗੁਪਤਾ (ਮਹਿਰੌਲੀ) , ਸਰਦਾਰ ਜੋਤਜੀਤ ਸਭਰਵਾਲ (ਸ਼ਾਹਦਰਾ) ਸ਼ਾਮਲ ਕੀਤੇ ਗਏ ਹਨ। -ਪੱਤਰ ਪ੍ਰੇਰਕ
Advertisement
Advertisement