ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਗਵੰਤ ਮਾਨ ਭਲਕੇ 500 ਸਬ-ਇੰਸਪੈਕਟਰਾਂ ਨੂੰ ਵੰਡਣਗੇ ਨਿਯੁਕਤੀ ਪੱਤਰ

07:28 AM Sep 08, 2023 IST
featuredImage featuredImage

ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਸਤੰਬਰ
ਮੁੱਖ ਮੰਤਰੀ ਭਗਵੰਤ ਮਾਨ ਭਲਕੇ 9 ਸਤਬੰਰ ਨੂੰ ਜਲੰਧਰ ’ਚ ਹੋਣ ਵਾਲੇ ਵਿਸ਼ੇਸ਼ ਸਮਾਗਮ ਦੌਰਾਨ ਪੰਜਾਬ ਪੁਲੀਸ ’ਚ ਨਵੇਂ ਭਰਤੀ ਹੋਏ 500 ਸਬ-ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦੇਣਗੇ। ਭਾਵੇਂ ਕਿ ਪੋਸਟਾਂ ਤਾਂ 560 ਭਰੀਆਂ ਸਨ, ਪਰ ਇਨ੍ਹਾਂ ’ਚੋਂ 60 ਅਜਿਹੇ ਉਮੀਦਵਾਰ ਹਨ, ਜੋ ਵੱਖ-ਵੱਖ ਕਾਰਨਾਂ ਕਰਕੇ ਜੁਆਇਨ ਨਹੀਂ ਕਰ ਰਹੇ। ‘ਆਪ’ ਸਰਕਾਰ ਦੌਰਾਨ ਸਬ-ਇੰਸਪੈਕਟਰਾਂ ਦੀ ਇਹ ਪਲੇਠੀ ਭਰਤੀ ਹੈ। ਇਸ ਤੋਂ ਪਹਿਲਾਂ ਅਜਿਹੀ ਭਰਤੀ 2021 ’ਚ ਕੈਪਟਨ ਸਰਕਾਰ ਵੇਲੇ ਹੋਈ ਸੀ। ਜਾਣਕਾਰੀ ਅਨੁਸਾਰ ਨਸ਼ਿਆਂ, ਗੈਂਗਸਟਰਾਂ ਤੇ ਹੋਰ ਮਾੜੇ ਅਨਸਰਾਂ ਸਮੇਤ ਵੱਖ-ਵੱਖ ਹੋਰ ਮੱਦਾਂ ਲਈ ਲੋੜੀਂਦੀ ਪੁਲੀਸ ਨਫਰੀ ਪਹਿਲਾਂ ਹੀ ਘੱਟ ਹੈ। ਉਪਰੋਂ ਹਰ ਮਹੀਨੇ ਸਵਾ ਸੌ ਦੇ ਕਰੀਬ ਪੁਲੀਸ ਮੁਲਾਜ਼ਮ ਸੇਵਾਮੁਕਤ ਹੋ ਰਹੇ ਹਨ। ਇਨ੍ਹਾਂ ’ਚੋਂ ਕੁਝ ਤਾਂ ਅਜਿਹੇ ਵੀ ਹਨ, ਜੋ ਅਗਾਊਂ ਹੀ ਸੇਵਾਮੁਕਤੀ ਲੈ ਰਹੇ ਹਨ। ਅਜਿਹੇ ਹਾਲਾਤ ’ਚ ਪੁਲੀਸ ਵਿਭਾਗ ’ਚ ਤਜਰਬੇਕਾਰ ਤਫਤੀਸ਼ੀ ਅਫ਼ਸਰਾਂ ਦੀ ਤੋਟ ਰੜਕਣ ਲੱਗੀ ਹੈ। ਇਹ ਵੱਖਰੀ ਗੱੱਲ ਹੈ ਕਿ ਭਾਵੇਂ ਨਵੀਂ ਫੋਰਸ ਵਿਚ ਪਹਿਲਾਂ ਦੇ ਮੁਕਾਬਲੇ ਵੱਧ ਪੜ੍ਹੇ ਲਿਖੇ ਅਤੇ ਆਈਟੀ ਮਾਹਰ ਪੁਲੀਸ ਵਾਲੇ ਵੀ ਆ ਰਹੇ ਹਨ, ਪਰ ਤਫਤੀਸ਼ ਸਮੇਤ ਕਈ ਹੋਰ ਮੱਦਾਂ ਤਜਰਬੇ ’ਤੇ ਵੀ ਨਿਰਭਰ ਕਰਦੀਆਂ ਹਨ। ਉਂਜ ਪਿਛਲੀਆਂ ਸਰਕਾਰਾਂ ਦੌਰਾਨ ਭਾਵੇਂ ਪੰਜ ਸਾਲ ’ਚ ਮੁੱਖ ਤੌਰ ’ਤੇ ਇੱਕ ਜਾਂ ਦੋ ਵਾਰ ਹੀ ਪੁਲੀਸ ਦੀ ਭਰਤੀ ਹੋਇਆ ਕਰਦੀ ਸੀ, ਪਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰ ਸਾਲ 2000 ਸਿਪਾਹੀ ਅਤੇ 500 ਸਬ-ਇੰਸਪੈਕਟਰਾਂ ਦੀ ਭਰਤੀ ਕਰਨ ਦਾ ਐਲਾਨ ਕੀਤਾ ਹੋਇਆ ਹੈ।

Advertisement

Advertisement