ਸਰਹੱਦੀ ਖੇਤਰ ’ਚ ਬੀਐੱਸਐੱਫ਼ ਵੱਲੋਂ ਕਿਲੋ ਤੋਂ ਵੱਧ ਹੈਰੋਇਨ ਬਰਾਮਦ
06:19 AM Jun 12, 2025 IST
ਪੱਤਰ ਪ੍ਰੇਰਕ
ਤਰਨ ਤਾਰਨ, 11 ਜੂਨ
ਇੱਥੇ ਬੀਐੱਸਐੱਫ਼ ਦੀਆਂ ਪਾਰਟੀਆਂ ਵੱਲੋਂ ਅੱਜ ਸਰਹੱਦੀ ਖੇਤਰ ਦੇ ਪਿੰਡ ਵਾਂ ਅਤੇ ਹਵੇਲੀਆਂ ਤੋਂ ਸਰਹੱਦ ਪਾਰ ਤੋਂ ਆਏ ਹੈਰੋਇਨ ਵਾਲੇ ਦੋ ਪੈਕਟ ਬਰਾਮਦ ਕੀਤੇ ਗਏ। ਇਹ ਪੈਕਟ ਖੇਤਾਂ ਵਿੱਚ ਸੁੱਟੇ ਗਏ ਸਨ। ਇਨ੍ਹਾਂ ਵਿੱਚੋਂ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ| ਇਸ ਹੈਰੋਇਨ ਦੀ ਅੰਤਰਰਾਸ਼ਟਰੀ ਮੰਡੀ ਵਿੱਚ ਕੀਮਤ 5 ਕਰੋੜ ਰੁਪਏ ਤੋਂ ਜ਼ਿਆਦਾ ਬਣਦੀ ਹੈ| ਬੀਐੱਸਐੱਫ਼ ਦੇ ਸੂਤਰਾਂ ਨੇ ਦੱਸਿਆ ਕਿ ਵਾਂ ਪਿੰਡ ਤੋਂ ਬਰਾਮਦ ਪੈਕਟ ਵਿੱਚ 560 ਗਰਾਮ ਅਤੇ ਹਵੇਲੀਆਂ ਤੋਂ ਬਰਾਮਦ ਪੈਕਟ ਵਿੱਚੋਂ 529 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਇਹ ਪੈਕਟ ਸਰਹੱਦ ਪਾਰ ਤੋਂ ਡਰੋਨ ਰਾਹੀਂ ਇੱਧਰ ਸੁੱਟੇ ਗਏ ਹਨ| ਇਸ ਸਬੰਧੀ ਸਬੰਧਤ ਥਾਣੇ ਦੀ ਪੁਲੀਸ ਵੱਲੋਂ ਐੱਨਡੀਪੀਐੱਸ ਅਤੇ ਏਅਰ ਕਰਾਫਟ ਐਕਟ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕੀਤੇ ਗਏ ਹਨ।
Advertisement
Advertisement