ਪਤੀ ਨੇ ਲਗਾਇਆ ਪਤਨੀ ਨੂੰ ਵਰਗਲਾਉਣ ਦਾ ਦੋਸ਼
06:27 AM Jun 12, 2025 IST
ਪੱਤਰ ਪ੍ਰੇਰਕ
ਕਾਦੀਆਂ, 11 ਜੂਨ
ਇੱਥੇ ਦੋ ਬੱਚਿਆਂ ਦੀ ਮਾਂ ਆਪਣੇ ਇੱਕ ਬੱਚੇ ਨੂੰ ਲੈ ਕੇ ਕਥਿਤ ਪ੍ਰੇਮੀ ਨਾਲ ਫ਼ਰਾਰ ਹੋ ਗਈ। ਔਰਤ ਦੇ ਪਤੀ ਵਿਕਰਮ ਨੇ ਦੱਸਿਆ ਕਿ ਉਸ ਦਾ ਇੱਕ ਲੜਕਾ ਅਤੇ ਲੜਕੀ ਹੈ। ਉਸ ਦੀ ਪਤਨੀ ਆਪਣੀ ਧੀ ਨੂੰ ਲੈ ਕੇ ਬਗ਼ੈਰ ਕਿਸੇ ਨੂੰ ਕੁਝ ਦੱਸੇ ਘਰੋਂ ਚਲੀ ਗਈ ਹੈ। ਉਸ ਨੂੰ ਸ਼ੱਕ ਹੈ ਕਿ ਉਸ ਦਾ ਰਿਸ਼ਤੇਦਾਰ ਉਸ ਦੀ ਪਤਨੀ ਨੂੰ ਵਰਗਲਾ ਕੇ ਲੈ ਗਿਆ। ਪੀੜਤ ਵਿਕਰਮ ਨੇ ਦੱਸਿਆ ਕਿ ਉਸ ਨੇ ਇਸ ਸਬੰਧ ਵਿੱਚ ਐੱਸਐੱਸਪੀ ਬਟਾਲਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ, ਜਿਨ੍ਹਾਂ ਵੱਲੋਂ ਇਹ ਸ਼ਿਕਾਇਤ ਡੀਐੱਸਪੀ ਰਾਜੇਸ਼ ਕੁਮਾਰ ਕੱਕੜ ਨੂੰ ਮਾਰਕ ਕੀਤੀ ਗਈ ਹੈ। ਉਸ ਨੇ ਦੱਸਿਆ ਕਿ ਹਾਲੇ ਤੱਕ ਉਸ ਦੀ ਪਤਨੀ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ। ਪੀੜਤ ਨੇ ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਸਮੇਤ ਉੱਚ ਪੁਲੀਸ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਕਰ ਕੇ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ਼ ਦਿੱਤਾ ਜਾਵੇ।
Advertisement
Advertisement