ਬੰਗਲੌਰ: ਏਸ਼ੀਆ ਕੱਪ ਜਿੱਤ ਕੇ ਪਰਤੀ ਭਾਰਤੀ ਮਹਿਲਾ ਜੂਨੀਅਰ ਹਾਕੀ ਟੀਮ ਦਾ ਸ਼ਾਨਦਾਰ ਸਵਾਗਤ
05:45 PM Jun 23, 2023 IST
ਬੰਗਲੌਰ, 13 ਜੂਨ
Advertisement
ਭਾਰਤ ਦੀ ਮਹਿਲਾ ਜੂਨੀਅਰ ਹਾਕੀ ਟੀਮ ਦਾ ਏਸ਼ੀਆ ਕੱਪ ਟਰਾਫੀ ਦੇ ਨਾਲ ਅੱਜ ਦੇਸ਼ ਪਰਤਣ ਤੋਂ ਬਾਅਦ ਇਥੋਂ ਦੇ ਹਵਾਈ ਅੱਡੇ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਜਾਪਾਨ ‘ਚ ਕੋਰੀਆ ਨੂੰ 2-1 ਨਾਲ ਹਰਾ ਕੇ ਆਪਣਾ ਪਹਿਲਾ ਮਹਿਲਾ ਜੂਨੀਅਰ ਏਸ਼ੀਆ ਕੱਪ ਜਿੱਤ ਲਿਆ। ਫਾਈਨਲ ‘ਚ ਭਾਰਤ ਲਈ ਅਹਿਮ ਗੋਲ ਕਰਨ ਵਾਲੀ ਭਾਰਤੀ ਡਿਫੈਂਡਰ ਨੀਲਮ ਨੇ ਵਾਪਸੀ ਤੋਂ ਬਾਅਦ ਖੁਸ਼ੀ ਜ਼ਾਹਰ ਕੀਤੀ। ਨੀਲਮ ਨੇ ਦੱਸਿਆ, ‘ਅਸੀਂ ਬਹੁਤ ਖੁਸ਼ ਹਾਂ ਅਤੇ ਮੈਨੂੰ ਆਪਣੀ ਟੀਮ ‘ਤੇ ਮਾਣ ਹੈ। ਅਸੀਂ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ ਅਤੇ ਅਸੀਂ ਉਸ ‘ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਅਤੇ ਉੱਥੇ ਵੀ ਮੈਡਲ ਜਿੱਤਣ ਦੀ ਕੋਸ਼ਿਸ਼ ਕਰਾਂਗੇ।’ ਭਾਰਤੀ ਕਪਤਾਨ ਪ੍ਰੀਤੀ ਨੇ ਕਿਹਾ ਕਿ ਉਹ ਹੁਣ ਵਿਸ਼ਵ ਕੱਪ ਜਿੱਤਣ ਦੀ ਕੋਸ਼ਿਸ਼ ਕਰਨਗੇ।
Advertisement
Advertisement