ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਿਜਲੀ ਚੋਰੀ ’ਚ ਵੱਡੇ ਬਾਦਲ ਦੇ ਹਲਕੇ ਲੰਬੀ ਦੀ ‘ਝੰਡੀ’

08:31 AM Aug 22, 2020 IST

ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ, 21 ਅਗਸਤ

Advertisement

ਪੰਜਾਬ ਅੰਦਰ ਮਹਿੰਗੀ ਬਿਜਲੀ ਸਮਝੌਤਿਆਂ ਦਾ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਗੁਆਂਢੀ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਬਿਜਲੀ ਦੇ ਰੇਟ ਕਾਫੀ ਵੱਧ ਹੋਣ ’ਤੇ ਆਮ ਆਦਮੀ ਪਾਰਟੀ ਵੱਲੋਂ ਵੀ ਰੌਲਾ ਪਾਇਆ ਜਾ ਰਿਹਾ ਹੈ। ਇਕ ਅੰਦਾਜੇ ਮੁਤਾਬਿਕ ਘਰੇਲੂ ਖਪਤਕਾਰਾਂ ਲਈ ਬਿਜਲੀ ਪ੍ਰਤੀ ਯੂਨਿਟ ਸਾਰੇ ਖਰਚੇ ਪਾ ਕੇ 9 ਰੁਪਏ ਪ੍ਰਤੀ ਯੂਨਿਟ ਪੈ ਰਹੀ ਹੈ। ਪੰਜਾਬ ਅੰਦਰ ਬਿਜਲੀ ਦੇ ਰੇਟ ਗੁਆਢੀ ਰਾਜਾਂ ਦੇ ਮੁਕਾਬਲੇ ਵਧ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਪਰ ਇਸ ’ਚ ਇਕ ਵੱਡਾ ਕਾਰਨ ਪੰਜਾਬ ਦੇ ਰਾਜਸੀ ਲੀਡਰਾਂ ਦੇ ਹਲਕਿਆਂ ’ਚ ਵੱਡੇ ਪੱਧਰ ’ਤੇ ਬਿਜਲੀ ਚੋਰੀ ਵੀ ਇਕ ਕਾਰਨ ਹੈ। ਪਾਵਰਕੌਮ ਵੱਲੋਂ ਚੋਰੀ ਕਾਰਨ ਹੋ ਰਹੇ ਨੁਕਸਾਨ ਨੂੰ ਪੂਰਾ ਕਰਨ ਲਈ ਸਮੇਂ ਸਮੇਂ ’ਤੇ ਬਿਜਲੀ ਦਰਾਂ ’ਚ ਵਾਧਾ ਕੀਤਾ ਜਾਂਦਾ ਹੈ ਜਿਸਦਾ ਨੁਕਸਾਨ ਪੰਜਾਬ ਦੇ ਇਮਾਨਦਾਰ ਖਪਤਕਾਰਾਂ ਨੂੰ ਝੱਲਣਾ ਪੈ ਰਿਹਾ ਹੈ। 

  ਇਸ  ਸਬੰਧੀ ਤਪਾ ਮੰਡੀ ਦੇ ਅਰਟੀਆਈ ਕਾਰਕੁਨ ਸਤਪਾਲ ਗੋਇਲ ਨੇ ਜਾਣਕਾਰੀ ਮੰਗੀ ਤਾਂ ਸਹਾਇਕ ਇੰਜਨੀਅਰ ਵੰਡ ਉਪ ਮੰਡਲ ਅਬਲ ਖੁਰਾਣਾ ਜੋ ਵਿਧਾਨ ਸਭਾ ਹਲਕਾ ਲੰਬੀ ਦਾ ਕਸਬਾ ਹੈ, ਉਥੇ ਸਹਾਇਕ ਇੰਜਨੀਅਰ ਦੇ ਪੱਤਰ ਨੰਬਰ 1440 ਮਿਤੀ 27, 7, 2020 ਰਾਹੀਂ ਜੋ ਜਾਣਕਾਰੀ ਭੇਜੀ ਉਹ ਹੈਰਾਨੀਜਨਕ ਸੀ ਤੇ ਬਿਜਲੀ ਚੋਰੀ ਹੋਣ ’ਚ ਬਾਦਲ ਦੇ ਹਲਕੇ ਦੀ ਝੰਡੀ ਹੋਣ ਦੀ ਪੁਸ਼ਟੀ ਕਰਦੀ ਹੈ। ਅਬੁਲ ਖੁਰਾਣਾ ਦਫ਼ਤਰ ਅਧੀਨ ਆਉਂਦੇ ਪਿੰਡਾਂ ’ਚ 1,4,2019 ਤੋਂ 31,3,2020 ਦੇ ਰਿਕਾਰਡ ਮੁਤਾਬਿਕ 53.97 ਪ੍ਰਤੀਸ਼ਤ ਜਾਣੀ ਕਿ 100 ’ਚੋਂ 54 ਯੂਨਿਟ ਚੋਰੀ ਹੋਈ ਹੈ। ਦੂਜੇ ਪਾਸੇ ਸਹਾਇਕ ਕਾਰਜਕਾਰੀ ਇੰਜਨੀਅਰ ਉਪ ਮੰਡਲ ਆਦਮਪੁਰ ਜ਼ਿਲ੍ਹਾ ਜਲੰਧਰ ਅਨੁਸਾਰ ਇਸ ਮੰਡਲ ਅਧੀਨ ਆਉਦੇ ਖੇਤਰ ’ਚ 1,4 2019 ਤੋਂ 31,3 2020 ਤੱਕ ਸਿਰਫ 0.13 ਪ੍ਰਤੀਸ਼ਤ ਪੰਜਾਬ ’ਚ ਸਭ ਤੋਂ ਘੱਟ ਬਿਜਲੀ ਚੋਰੀ ਹੋਈ ਹੈ। 

Advertisement

ਬਾਦਲਾਂ ਦੀ ਸ਼ਹਿ ਨਾਲ ਹੋ ਰਹੀ ਹੈ ਬਿਜਲੀ ਚੋਰੀ: ਚੀਮਾ

ਪੰਜਾਬ ਵਿਧਾਨ ਸਭਾ ’ਚ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇ ਬਾਦਲਾਂ ਦੇ ਹਲਕੇ ’ਚ ਐਨੀ ਬਿਜਲੀ ਚੋਰੀ ਹੋ ਰਹੀ ਹੈ ਤਾਂ ਇਹ ਉਨ੍ਹਾਂ ਦੀ ਸ਼ਹਿ ਨਾਲ ਹੋ ਰਹੀ ਹੈ ਜਿਸ ਤੋਂ ਉਨ੍ਹਾਂ ਦੀ ਮਾਨਸਿਕਤਾ ਦਾ ਪਤਾ ਲੱਗਦਾ ਹੈ। ਇਸੇ ਕਾਰਨ ਹੀ ਅੱਜ ਪੰਜਾਬ ਦਾ ਖਜ਼ਾਨਾ ਖਾਲ਼ੀ ਪਿਆ ਹੈ।

Advertisement
Tags :
‘ਵੱਡੇਹਲਕੇਚੋਰੀਝੰਡੀਬਾਦਲਬਿਜਲੀਲੰਬੀ