ਭਾਰਤੀ ਯੋਗ ਸੰਸਥਾਨ ਨੇ ਸਥਾਪਨਾ ਦਿਵਸ ਮਨਾਇਆ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਅਪਰੈਲ
ਭਾਰਤੀ ਯੋਗ ਸੰਸਥਾਨ ਨੇ ਅੰਮ੍ਰਿਤਸਰ ਵਿੱਚ ਦੋ ਹੋਰ ਨਵੇਂ ਯੋਗ ਕੇਂਦਰ ਸ਼ੁਰੂ ਕਰਕੇ ਸੰਸਥਾਨ ਦਾ 59ਵਾਂ ਸਥਾਪਨਾ ਦਿਵਸ ਅੱਜ ਇੱਥੇ ਅੰਮ੍ਰਿਤਸਰ ਦੇ ਇਤਿਹਾਸਕ ਕੰਪਨੀ ਬਾਗ (ਰਾਮਬਾਗ) ਵਿੱਚ ਮਨਾਇਆ। ਸਮਾਗਮ ਵਿੱਚ ਸੰਸਥਾਨ ਦੇ ਸਾਧਕਾਂ ਨੇ ਹਿੱਸਾ ਲਿਆ ਅਤੇ ਸੰਸਥਾਪਕ ਸਵਰਗਵਾਸੀ ਪ੍ਰਕਾਸ਼ ਲਾਲ ਦੀ ਤਸਵੀਰ ’ਤੇ ਫੁੱਲਮਾਲਾਵਾਂ ਭੇਟ ਕੀਤੀਆਂ।
ਸਥਾਪਨਾ ਦਿਵਸ ਦੀ ਸ਼ੁਰੂਆਤ ਜੋਤ ਜਗਾ ਕੇ ਅਤੇ ਭਜਨ ਗਾਇਨ ਨਾਲ ਹੋਈ। ਦੀਪ ਜਗਾਉਣ ਵਾਲਿਆਂ ਵਿੱਚ ਅੰਮ੍ਰਿਤਸਰ ਇਕਾਈ ਦੇ ਸਰਪ੍ਰਸਤ ਵਰਿੰਦਰ ਧਵਨ, ਪੰਜਾਬ ਇਕਾਈ ਦੇ ਪ੍ਰਤੀਨਿਧੀ ਮਨਮੋਹਨ ਕਪੂਰ, ਸਤੀਸ਼ ਮਹਾਜਨ ਅਤੇ ਜ਼ਿਲ੍ਹਾ ਇਕਾਈ ਦੇ ਪ੍ਰਤੀਨਿਧੀ ਮਾਸਟਰ ਮੋਹਨ ਲਾਲ, ਸੁਨੀਲ ਕਪੂਰ, ਗਿਰਧਾਰੀ ਲਾਲ ਅਤੇ ਪ੍ਰਮੋਦ ਸੋਢੀ ਸ਼ਾਮਲ ਸਨ। ਵਰਿੰਦਰ ਧਵਨ ਨੇ ਦੱਸਿਆ ਕਿ ਭਾਰਤੀ ਯੋਗ ਸੰਸਥਾਨ ਦੀ ਸਥਾਪਨਾ 10 ਅਪਰੈਲ 1967 ਨੂੰ ਦਿੱਲੀ ਵਿੱਚ ਸਵਰਗਵਾਸੀ ਪ੍ਰਕਾਸ਼ ਲਾਲ ਨੇ ਕੀਤੀ ਸੀ। ਉਨ੍ਹਾਂ ਦਾ ਮਕਸਦ ਸੀ ‘ਜੀਓ ਅਤੇ ਜਿਉਣ ਦਵੋ’ ਸੀ। ਉਨ੍ਹਾਂ ਦੱਸਿਆ ਕਿ ਅੱਜ ਭਾਰਤ ਅਤੇ ਹੋਰ ਕਈ ਦੇਸ਼ਾਂ ਵਿੱਚ ਭਾਰਤੀ ਯੋਗ ਸੰਸਥਾਨ ਦੇ ਲਗਭਗ 4500 ਤੋਂ ਵੱਧ ਯੋਗ ਕੇਂਦਰ ਚੱਲ ਰਹੇ ਹਨ, ਜਿੱਥੇ ਲੋਕਾਂ ਨੂੰ ਰੋਜ਼ਾਨਾ ਮੁਫਤ ਯੋਗ ਅਭਿਆਸ ਕਰਵਾਇਆ ਜਾਂਦਾ ਹੈ। ਇਸ ਮੌਕੇ ਅੰਮ੍ਰਿਤਸਰ ਵਿੱਚ ਏਅਰਪੋਰਟ ਰੋਡ ’ਤੇ ਸਕਾਈ ਵਾਕ ਕਲੋਨੀ ਵਿੱਚ ਯੋਗ ਕੇਂਦਰ ਅਤੇ ਗੁਮਟਾਲਾ ਬਾਈਪਾਸ ਰੋਡ ਤੇ ਆਰਚਿਡ ਕਲੋਨੀ ਵਿੱਚ ਯੋਗ ਕੇਂਦਰ ਸ਼ੁਰੂ ਕਰਨ ਦਾ ਐਲਾਨ ਕੀਤਾ। ਇਨ੍ਹਾਂ ਦੋਵਾਂ ਨਵੇਂ ਯੋਗ ਕੇਂਦਰਾਂ ਦੇ ਮੁਖੀਆਂ ਨੂੰ ਸੰਸਥਾਨ ਦੇ ਬੈਨਰ ਦੇ ਕੇ ਸਨਮਾਨਿਤ ਕੀਤਾ ਗਿਆ।