ਬੀਐੱਸਐੱਫ ਵੱਲੋਂ ਦੋ ਡਰੋਨ ਤੇ ਪਿਸਤੌਲ ਬਰਾਮਦ
06:25 AM Apr 16, 2025 IST
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮਿਤਸਰ, 15 ਅਪਰੈਲ
ਬੀਐੱਸਐੱਫ ਨੇ ਅੱਜ ਅਤੇ ਕੱਲ੍ਹ ਦੋ ਦਿਨਾਂ ਵਿੱਚ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚੋਂ ਦੋ ਡਰੋਨ ਸਮੇਤ ਪਿਸਤੌਲ, ਮੈਗਜ਼ੀਨ ਤੇ ਚਾਰ ਰੌਂਦ ਬਰਾਮਦ ਕੀਤੇ ਹਨ। ਇਸ ਸਬੰਧੀ ਬੀਐੱਸਐੱਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਬੀਐੱਸਐੱਫ ਦੇ ਜਵਾਨਾਂ ਵੱਲੋਂ ਡਿਊਟੀ ਸਮੇਂ ਦੌਰਾਨ ਸਰਹੱਦੀ ਪਿੰਡ ਰਾਜਾ ਤਾਲ ਦੇ ਖੇਤਰ ਵਿੱਚੋਂ ਇੱਕ ਡਰੋਨ ਬਰਾਮਦ ਹੋਇਆ ਹੈ ਹੈ ਇਹ ਡਰੋਨ ਇੱਕ ਡੀਜੀਆਈ ਮੈਵਿਕ ਤਿੰਨ ਕਲਾਸਿਕ ਸ਼੍ਰੇਣੀ ਦਾ ਹੈ। ਉਨ੍ਹਾਂ ਕਿਹਾ ਕਿ ਇਹ ਡਰੋਨ ਬੀਐੱਸਐੱਫ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਤਹਿਤ ਹੇਠਾਂ ਡਿੱਗਾ ਹੈ, ਜੋ ਪਾਕਿਸਤਾਨ ਵਾਲੇ ਪਾਸਿਓਂ ਆਇਆ ਸੀ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਅੰਮ੍ਰਿਤਸਰ ਸਰਹੱਦੀ ਖੇਤਰ ਦੇ ਪਿੰਡ ਧਨੋਏ ਕਲਾਂ ਦੇ ਨਾਲ ਲੱਗਦੇ ਖੇਤਾਂ ਵਿੱਚੋਂ ਇਸੇ ਸ਼੍ਰੇਣੀ ਦਾ ਡਰੋਨ ਬਰਾਮਦ ਕੀਤਾ ਸੀ ਜਿਸ ਦੇ ਨਾਲ ਇੱਕ ਪੈਕੇਟ ਵੀ ਸੀ। ਇਸ ਪੈਕੇਟ ਵਿੱਚ ਪਿਸਤੌਲ, ਮੈਗਜ਼ੀਨ ਅਤੇ ਚਾਰ ਗੋਲੀਆਂ ਸ਼ਾਮਿਲ ਸਨ।
Advertisement
Advertisement