ਅੰਮ੍ਰਿਤਸਰ ਤੋਂ ਨੰਦੇੜ ਲਈ ਬੱਸ ਸੇਵਾ ਸ਼ੁਰੂ
06:50 AM Apr 11, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਅਪਰੈਲ
ਰੇਲ ਤੇ ਹਵਾਈ ਮਾਰਗ ਤੋਂ ਬਾਅਦ ਹੁਣ ਅੰਮ੍ਰਿਤਸਰ ਤੋਂ ਤਖਤ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਵਾਸਤੇ ਪ੍ਰਾਈਵੇਟ ਬੱਸ ਸੇਵਾ ਸ਼ੁਰੂ ਹੋ ਗਈ ਹੈ। ਇਸ ਤਹਿਤ ਅੱਜ ਪਹਿਲੀ ਬੱਸ ਅੰਮ੍ਰਿਤਸਰ ਤੋਂ ਨੰਦੇੜ ਵਾਸਤੇ ਰਵਾਨਾ ਹੋਈ ਹੈ।
ਇਹ ਬੱਸ ਸੇਵਾ ਇੰਡੋ ਕੈਨੇਡੀਅਨ ਬੱਸ ਸਰਵਿਸ ਵੱਲੋਂ ਸ਼ੁਰੂ ਕੀਤੀ ਗਈ ਹੈ। ਇਹ ਬੱਸ ਸੇਵਾ ਹਫਤੇ ਵਿੱਚ ਚਾਰ ਦਿਨ ਅੰਮ੍ਰਿਤਸਰ ਤੋਂ ਨੰਦੇੜ ਵਾਸਤੇ ਬਸ ਚੱਲੇਗੀ। ਇਹ ਬਸ ਲਗਭਗ 37 ਘੰਟਿਆਂ ਵਿੱਚ ਅੰਮ੍ਰਿਤਸਰ ਤੋਂ ਨੰਦੇੜ ਪੁੱਜੇਗੀ। ਲਗਭਗ 42 ਸਲੀਪਰ ਸੀਟਾਂ ਵਾਲੀ ਇਹ ਬੱਸ ਅੰਮ੍ਰਿਤਸਰ ਤੋਂ ਜਲੰਧਰ, ਲੁਧਿਆਣਾ, ਦਿੱਲੀ, ਉਜੈਨ ਤੇ ਇੰਦੌਰ ਹੁੰਦੀ ਹੋਈ ਨੰਦੇੜ ਪੁੱਜੇਗੀ। ਇਸ ਬੱਸ ਨੂੰ ਸ੍ਰੀ ਹਜੂਰ ਸਾਹਿਬ ਐਕਸਪ੍ਰੈੱਸ ਦਾ ਨਾਂਅ ਦਿੱਤਾ ਗਿਆ।
ਇੰਡੋ ਕੈਨੇਡੀਅਨ ਬੱਸ ਸਰਵਿਸ ਦੇ ਮੈਨੇਜਰ ਆਪਰੇਸ਼ਨ ਰਣਜੀਤ ਸਿੰਘ ਨੇ ਦੱਸਿਆ ਕਿ ਇਹ ਬਸ ਹਫਤੇ ਵਿੱਚ ਚਾਰ ਦਿਨ ਵੀਰਵਾਰ, ਸ਼ੁੱਕਰਵਾਰ, ਸ਼ਨਿਚਰਵਾਰ ਅਤੇ ਐਤਵਾਰ ਨੂੰ ਅੰਮ੍ਰਿਤਸਰ ਤੋਂ ਸਵੇਰੇ 8 ਵਜੇ ਰਵਾਨਾ ਹੋਵੇਗੀ
Advertisement
Advertisement