ਮਹਾਰਾਸ਼ਟਰ ’ਚ ਪੁਰਸਕਾਰ ਜੇਤੂ ਕਿਸਾਨ ਵੱਲੋਂ ਖ਼ੁਦਕੁਸ਼ੀ
06:31 AM Mar 14, 2025 IST
ਬੁਲਢਾਣਾ:
Advertisement
ਮਹਾਰਾਸ਼ਟਰ ਸਰਕਾਰ ਦੇ ‘ਯੁਵਾ ਸ਼ੇਤਕਾਰੀ’ ਪੁਰਸਕਾਰ ਨਾਲ 2020 ’ਚ ਸਨਮਾਨਿਤ ਕਿਸਾਨ ਕੈਲਾਸ਼ ਨਾਗਰੇ (42) ਨੇ ਅੱਜ ਖ਼ੁਦਕੁਸ਼ੀ ਕਰ ਲਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਨਾਗਰੇ ਨੇ ਦਿਉਲਗਾਓਂਰਾਜਾ ਤਹਿਸੀਲ ਦੇ ਪਿੰਡ ਸ਼ਿਵਨੀ ਆਰਮਲ ’ਚ ਆਪਣੇ ਖੇਤ ’ਚ ਜ਼ਹਿਰ ਨਿਗਲ ਲਿਆ। ਉਨ੍ਹਾਂ ਕਿਹਾ ਕਿ ਕਿਸਾਨ ਨੇ ਚਾਰ ਪੰਨਿਆਂ ਦੇ ਖੁਦਕੁਸ਼ੀ ਨੋਟ ’ਚ ਫ਼ਸਲ ਘੱਟ ਹੋਣ ਅਤੇ ਸਿੰਜਾਈ ਲਈ ਪਾਣੀ ਦੀ ਕਮੀ ਦਾ ਜ਼ਿਕਰ ਕੀਤਾ ਹੈ। ਉਸ ਨੇ ਖੇਤਾਂ ਨੂੰ ਮਿਲਦੇ ਘੱਟ ਪਾਣੀ ਦਾ ਹੱਲ ਲੱਭਣ ਲਈ ਆਖਿਆ ਹੈ। ਉਸ ਨੇ ਖੁਦਕੁਸ਼ੀ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ। -ਪੀਟੀਆਈ
Advertisement
Advertisement