ਇੰਡੋਨੇਸ਼ੀਆ ਵਿੱਚ ਫਸੇ ਦੋ ਪੰਜਾਬੀਆਂ ਦੀ ਰਿਹਾਈ ਲਈ ਔਜਲਾ ਵੱਲੋਂ ਚਾਰਾਜੋਈ
10:19 PM Jun 29, 2023 IST
ਟ੍ਰਿਬਿਉੂਨ ਨਿਉੂਜ਼ ਸਰਵਿਸ
Advertisement
ਅੰਮ੍ਰਿਤਸਰ, 23 ਜੂਨ
ਇੰਡੋਨੇਸ਼ੀਆ ਦੇ ਸ਼ਹਿਰ ਬਾਲੀ ਵਿੱਚ ਕਤਲ ਕੇਸ ਵਿੱਚ ਫਸੇ ਦੋ ਪੰਜਾਬੀ ਨੌਜਵਾਨਾਂ ਦੀ ਰਿਹਾਈ ਵਾਸਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਚਾਰਾਜ਼ੋਈ ਸ਼ੁਰੂ ਕੀਤੀ ਹੈ। ਉਹ ਇਸ ਸਬੰਧੀ ਉਥੇ ਭਾਰਤੀ ਕੌਂਸਲ ਜਨਰਲ ਨੂੰ ਮਿਲੇ ਹਨ ਅਤੇ ਮਦਦ ਦੀ ਅਪੀਲ ਕੀਤੀ ਹੈ ।
Advertisement
ਸ੍ਰੀ ਔਜਲਾ ਨੇ ਦੱਸਿਆ ਕਿ ਅਜਨਾਲਾ ਹਲਕੇ ਦੇ ਪਿੰਡ ਗੱਗੋਮਾਹਲ ਦੇ ਗੁਰਮੇਜ ਸਿੰਘ ਅਤੇ ਪਿੰਡ ਮੋਦੇ ਦੇ ਅਜੈਪਾਲ ਸਿੰਘ ਇੰਡੋਨੇਸੀਆ ਦੇ ਬਾਲੀ ਸ਼ਹਿਰ ਦੀ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਖਿਲਾਫ਼ ਕਤਲ ਦਾ ਕੇਸ ਦਰਜ ਹੈ। ਉਨ੍ਹਾਂ ਦੱਸਿਆ ਕਿ ਉਹ ਦੋਵਾਂ ਪੰਜਾਬੀ ਨੌਜਵਾਨਾਂ ਨੂੰ ਮਿਲੇ ਹਨ ਅਤੇ ਗੱਲਬਾਤ ਕੀਤੀ ਹੈ। ਸੰਸਦ ਮੈਂਬਰ ਨੇ ਇਸ ਸਬੰਧੀ ਭਾਰਤ ਸਰਕਾਰ ਨੂੰ ਵੀ ਆਪਣੀ ਰਿਪੋਰਟ ਭੇਜੀ ਹੈ ਅਤੇ ਕੂਟਨੀਤਕ ਪੱਧਰ ‘ਤੇ ਮਦਦ ਦੀ ਅਪੀਲ ਕੀਤੀ ਹੈ।
Advertisement