ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਥਲੈਟਿਕਸ: ਭਾਰਤੀ ਰਿਲੇਅ ਟੀਮਾਂ ਫਾਈਨਲ ਲਈ ਕੁਆਲੀਫਾਈ ਕਰਨ ਤੋਂ ਖੁੰਝੀਆਂ

07:28 AM Aug 10, 2024 IST
ਰਿਲੇਅ ਦੌੜ ਵਿੱਚ ਹਿੱਸਾ ਲੈਂਦੀ ਹੋਈ ਜਯੋਤਿਕਾ ਡਾਂਡੀ। -ਫੋਟੋ: ਪੀਟੀਆਈ

ਪੈਰਿਸ, 9 ਅਗਸਤ
ਭਾਰਤੀ ਪੁਰਸ਼ ਅਤੇ ਮਹਿਲਾ 4x400 ਮੀਟਰ ਰਿਲੇਅ ਟੀਮਾਂ ਅੱਜ ਇੱਥੇ ਪੈਰਿਸ ਓਲੰਪਿਕ ਵਿੱਚ ਉਮੀਦਾਂ ’ਤੇ ਖਰੀਆਂ ਨਹੀਂ ਉਤਰ ਸਕੀਆਂ। ਪੁਰਸ਼ ਟੀਮ ਸ਼ੁਰੂਆਤੀ ਹੀਟ ਰੇਸ ਵਿੱਚ ਕੁੱਲ 10ਵੇਂ ਸਥਾਨ ’ਤੇ ਰਹਿਣ ਕਾਰਨ ਆਖ਼ਰੀ ਰਾਊਂਡ ਵਿੱਚ ਜਗ੍ਹਾ ਬਣਾਉਣ ਤੋਂ ਖੁੰਝ ਗਈ। ਮੁਹੰਮਦ ਅਨਸ ਯਾਹੀਆ, ਮੁਹੰਮਦ ਅਜਮਲ, ਅਮੋਜ ਜੈਕਬ ਅਤੇ ਰਾਜੇਸ਼ ਰਮੇਸ਼ ਦੀ ਭਾਰਤੀ ਚੌਕੜੀ ਨੇ ਹਾਲਾਂਕਿ ਸੈਸ਼ਨ ਦਾ ਸਰਵੋਤਮ ਤਿੰਨ ਮਿੰਟ ਅਤੇ 0.58 ਸੈਕਿੰਡ ਦਾ ਸਮਾਂ ਕੱਢਿਆ ਪਰ ਦੂਜੀ ਹੀਟ ਵਿੱਚ ਸੱਤਵੇਂ ਸਥਾਨ ’ਤੇ ਰਹੀ, ਜਿਸ ਨਾਲ ਉਸ ਨੇ 16 ਟੀਮਾਂ ਵਿੱਚੋਂ ਕੁੱਲ ਮਿਲਾ ਕੇ 10ਵਾਂ ਸਥਾਨ ਹਾਸਲ ਕੀਤਾ।

Advertisement

ਮਹਿਲਾਵਾਂ ਦੀ 4x400 ਮੀਟਰ ਰਿਲੇਅ ਟੀਮ ਵੀ ਪਹਿਲੇ ਰਾਊਂਡ ਦੀ ਹੀਟ ਵਿੱਚ ਹਿੱਸਾ ਲੈਣ ਵਾਲੇ 16 ਦੇਸ਼ਾਂ ਵਿੱਚ 15ਵੇਂ ਸਥਾਨ ’ਤੇ ਰਹਿਣ ਮਗਰੋਂ ਕੁਆਲੀਫਾਈ ਕਰਨ ’ਚ ਨਾਕਾਮ ਰਹੀ। ਵਿਦਿਆ ਰਾਮਰਾਜ, ਜਯੋਤਿਕਾ ਸ੍ਰੀ ਡਾਂਡੀ, ਐੱਮਆਰ ਪੂੁਵੰਮਾ ਅਤੇ ਸੁਭਾ ਵੇਂਕਟੇਸ਼ਨ ਦੀ ਚੌਕੜੀ ਨੇ 3:32.51 ਦਾ ਸਮਾਂ ਕੱਢਿਆ ਤੇ ਹੀਟ ਨੰਬਰ ਦੋ ਵਿੱਚ ਅੱਠਵੇਂ ਤੇ ਆਖ਼ਰੀ ਸਥਾਨ ਨਾਲ ਕੁੱਲ 15ਵੇਂ ਸਥਾਨ ’ਤੇ ਰਹੀ। -ਪੀਟੀਆਈ

Advertisement
Advertisement
Tags :
AthleticsParis OlympicPunjabi khabarPunjabi NewsRelay Teams