ਮਹਿਲਾ ਕ੍ਰਿਕਟ: ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਮੁਕਾਬਲਾ ਅੱਜ
05:22 AM May 07, 2025 IST
ਕੋਲੰਬੋ, 6 ਮਈ
ਭਾਰਤੀ ਮਹਿਲਾ ਕ੍ਰਿਕਟ ਟੀਮ ਬੁੱਧਵਾਰ ਨੂੰ ਇੱਥੇ ਦੱਖਣੀ ਅਫਰੀਕਾ ਨੂੰ ਹਰਾ ਕੇ ਤਿਕੋਣੀ ਇੱਕ ਰੋਜ਼ਾ ਲੜੀ ਦੇ ਫਾਈਨਲ ਵਿੱਚ ਜਗ੍ਹਾ ਪੱਕੀ ਕਰਨ ਦੀ ਕੋਸ਼ਿਸ਼ ਕਰੇਗੀ। ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠਲੀ ਭਾਰਤੀ ਟੀਮ ਨੂੰ ਐਤਵਾਰ ਨੂੰ ਸ੍ਰੀਲੰਕਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਟੀਮ ਤਿੰਨ ਮੈਚਾਂ ਵਿੱਚ ਚਾਰ ਅੰਕਾਂ ਨਾਲ ਅੰਕ ਸੂਚੀ ’ਚ ਸਿਖਰ ’ਤੇ ਹੈ। ਸ੍ਰੀਲੰਕਾ ਦੇ ਵੀ ਚਾਰ ਹੀ ਅੰਕ ਹਨ ਪਰ ਭਾਰਤ ਦਾ ਨੈੱਟ ਰਨ ਰੇਟ ਉਸ ਤੋਂ ਬਿਹਤਰ ਹੈ। ਦੱਖਣੀ ਅਫ਼ਰੀਕਾ ਦੀ ਟੀਮ ਨੇ ਲੜੀ ਵਿੱਚ ਹਾਲੇ ਕੋਈ ਕੋਈ ਮੈਚ ਨਹੀਂ ਜਿੱਤਿਆ ਪਰ ਉਸ ਦੇ ਦੋ ਮੈਚ ਬਾਕੀ ਹਨ ਅਤੇ ਜੇ ਉਹ ਦੋਵੇਂ ਜਿੱਤ ਲੈਂਦੀ ਹੈ ਤਾਂ ਉਹ ਵੀ ਫਾਈਨਲ ’ਚ ਜਗ੍ਹਾ ਬਣਾ ਸਕਦੀ ਹੈ। ਭਾਰਤ ਦੀ ਸਲਾਮੀ ਬੱਲੇਬਾਜ਼ ਪ੍ਰਤੀਕਾ ਰਾਵਲ ਲੜੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨ ਹੈ। ਉਸ ਨੇ ਦੋ ਨੀਮ ਸੈਂਕੜਿਆਂ ਦੀ ਮਦਦ ਨਾਲ 163 ਦੌੜਾਂ ਬਣਾਈਆਂ ਹਨ। -ਪੀਟੀਆਈ
Advertisement
Advertisement