ਸੌ ਗਰਾਮ ਹੈਰੋਇਨ ਸਮੇਤ ਕਾਬੂ
08:39 AM Mar 21, 2025 IST
ਪੱਤਰ ਪ੍ਰੇਰਕ
ਤਰਨ ਤਾਰਨ, 20 ਮਾਰਚ
ਸਰਾਏ ਅਮਨਾਤ ਖਾਂ ਦੀ ਪੁਲੀਸ ਨੇ ਇਲਾਕੇ ਦੇ ਪਿੰਡ ਭੂਸੇ ਦੀ ਰੱਖ ਨੇੜਿਉਂ ਬੀਤੀ ਸ਼ਾਮ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 100 ਗਰਾਮ ਹੈਰੋਇਨ ਅਤੇ 1.80 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ| ਐੱਸਐੱਸਪੀ ਅਭਿਮੰਨਿਊ ਰਾਣਾ ਨੇ ਅੱਜ ਇਥੇ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖਤ ਕੁਲਵਿੰਦਰ ਸਿੰਘ ਗੁੱਗੂ ਵਾਸੀ ਚਾਹਲ, ਸ਼ਮਸ਼ੇਰ ਸਿੰਘ ਸਹਾਰਾ ਵਾਸੀ ਮੀਰਾ ਕੋਟ ਅਤੇ ਗੁਰਪ੍ਰੀਤ ਸਿੰਘ ਗੋਪੀ ਵਾਸੀ ਨਵੀਂ ਆਬਾਦੀ ਅਟਾਰੀ (ਘਰਿੰਡਾ) ਦੇ ਤੌਰ ’ਤੇ ਕੀਤੀ ਗਈ ਹੈ| ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ| ਮੁਲਜ਼ਮਾਂ ਖਿਲਾਫ਼ ਪਹਿਲਾਂ ਦੀ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ ਹਨ|
Advertisement
Advertisement