ਅਰਜਨਟੀਨਾ ਨੇ ਹਮਾਸ ਨੂੰ ਅਤਿਵਾਦੀ ਸਮੂਹ ਐਲਾਨਿਆ
12:46 PM Jul 13, 2024 IST
ਬਿਊਨਸ ਆਇਰਜ਼ (ਅਰਜਨਟੀਨਾ), 13 ਜੁਲਾਈ
ਅਰਜਨਟੀਨਾ ਨੇ ਬੀਤੇ ਦਿਨ ਹਮਾਸ ਨੂੰ ਅਤਿਵਾਦੀ ਸਮੂਹ ਐਲਾਨਿਆ ਅਤੇ ਇਸ ਫਲਸਤੀਨੀ ਸਮੂਹ ਦੀ ਵਿੱਤੀ ਸੰਪਤੀਆਂ ਜ਼ਬਤ ਕਰਨ ਦਾ ਹੁਕਮ ਦਿੱਤਾ। ਰਾਸ਼ਟਰਤੀ ਜ਼ੇਵੀਅਰ ਮਾਇਲੀ ਅਰਜਨਟੀਨਾ ਨੂੰ ਅਮਰੀਕਾ ਅਤੇ ਇਜ਼ਰਾਈਲ ਦੇ ਨਾਲ ਮਜ਼ਬੂਤੀ ਨਾਲ ਜੋੜਨਾ ਚਾਹੁੰਦੇ ਹਨ। ਉਸ ਦਿਸ਼ਾ ਵਿੱਚ ਇਸ ਨੂੰ ਬਹੁਤ ਹੱਦ ਤੱਕ ਇਕ ਸੰਕੇਤਕ ਕਦਮ ਮੰਨਿਆ ਜਾ ਰਿਹਾ ਹੈ। ਮਾਇਲੀ ਦੇ ਦਫ਼ਤਰ ਨੇ ਪਿਛਲੇ ਸਾਲ ਅਕਤੂਬਰ ਵਿੱਚ ਇਜ਼ਰਾਈਲ ’ਚ ਫਲਸਤੀਨੀ ਸਮੂਹ ਵੱਲੋਂ ਕੀਤੇ ਗਏ ਹਮਲੇ ਦਾ ਹਵਾਲਾ ਦਿੰਦੇ ਹੋਏ ਇਹ ਐਲਾਨ ਕੀਤਾ। ਇਹ ਹਮਲਾ ਇਜ਼ਰਾਈਲ ਦੇ 76 ਸਾਲ ਦੇ ਇਤਿਹਾਸ ਵਿੱਚ ਸਭ ਤੋਂ ਖ਼ਤਰਨਾਕ ਹਮਲਿਆਂ ’ਚੋਂ ਇਕ ਸੀ। ਬਿਆਨ ਵਿੱਚ, ਹਮਾਸ ਤੋਂ ਇਰਾਨ ਦੇ ਗੂੜ੍ਹੇ ਸਬੰਧਾਂ ਦਾ ਜ਼ਿਕਰ ਵੀ ਕੀਤਾ ਗਿਆ ਹੈ, ਜਿਸ ਨੂੰ ਅਰਜਨਟੀਨਾ ਦੇਸ਼ ਵਿੱਚ ਯਹੂਦੀ ਥਾਵਾਂ ’ਤੇ ਦੋ ਖ਼ਤਰਨਾਕ ਅਤਿਵਾਦੀ ਹਮਲਿਆਂ ਲਈ ਜ਼ਿੰਮੇਵਾਰ ਠਹਿਰਾ ਰਿਹਾ ਹੈ। -ਏਪੀ
Advertisement
Advertisement