ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦਾ ਇੱਕ ਹੋਰ ਸਾਥੀ 5 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜਿਆ
ਸੁੱਖ ਮਹਿਲ
ਅਜਨਾਲਾ, 27 ਮਾਰਚ
ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਾਥੀ ਵਰਿੰਦਰ ਸਿੰਘ ਫੌਜੀ ਨੂੰ ਪੁਲੀਸ ਨੇ ਡਿਬਰੂਗੜ ਜੇਲ੍ਹ ਤੋਂ ਲਿਆ ਕੇ ਅੱਜ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਅਦਾਲਤ ਨੇ 1 ਅਪ੍ਰੈਲ ਤੱਕ ਪੰਜ ਦਿਨ ਦਾ ਪੁਲੀਸ ਰੀਮਾਂਡ ਦਿੱਤਾ ਹੈ। ਇਸ ਮੌਕੇ ਡੀਐੱਸਪੀ ਅਜਨਾਲਾ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਵਰਿੰਦਰ ਸਿੰਘ ਫੌਜੀ ਥਾਣਾ ਅਜਨਾਲਾ ਵਿੱਚ ਦਰਜ ਐਫਆਈਆਰ ਨੰਬਰ 39 ਦੇ ਤਹਿਤ ਨਾਮਜ਼ਦ ਸੀ ਅਤੇ ਐੱਨਐੱਸਏ ਤਹਿਤ ਡਿਬਰੂਗੜ ਜੇਲ੍ਹ ਵਿੱਚ ਬੰਦ ਸੀ। ਉਨ੍ਹਾਂ ਦੱਸਿਆ ਕਿ ਡਿਬਰੂਗੜ੍ਹ ਜੇਲ ਤੋਂ ਲਿਆ ਕੇ ਵਰਿੰਦਰ ਸਿੰਘ ਫੌਜੀ ਨੂੰ ਅੱਜ ਅਜਨਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਵੱਲੋਂ 1 ਅਪ੍ਰੈਲ ਤੱਕ ਪੰਜ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿਚ ਉਨ੍ਹਾਂ ਦੇ ਸਾਥੀ 23 ਫਰਵਰੀ 2023 ਨੂੰ ਥਾਣਾ ਅਜਨਾਲਾ ਵਿੱਚ ਪੁਲੀਸ ਬੈਰੀਗੇਡ ਨੂੰ ਤੋੜ ਕੇ ਵੱਡੀ ਗਿਣਤੀ ’ਚ ਥਾਣੇ ਅੰਦਰ ਦਾਖਲ ਹੋ ਗਏ ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਗੌਰਤਲਬ ਹੈ ਕਿ ਇਸੇ ਕੇਸ ਵਿਚ ਨਾਮਜਦ ਕੀਤੇ ਅੰਮ੍ਰਿਤਪਾਲ ਸਿੰਘ ਦੇ ਅੱਠ ਸਾਥੀ ਪਹਿਲਾਂ ਹੀ ਪੁਲੀਸ ਰਿਮਾਂਡ ਅਧੀਨ ਹਨ।