ਆਂਧਰਾ ਪ੍ਰਦੇਸ਼: ਕਾਰੋਬਾਰੀ ਤੇ ਪਰਿਵਾਰ ਦੇ ਤਿੰਨ ਜੀਅ ਘਰ ਅੰਦਰ ਮ੍ਰਿਤਕ ਮਿਲੇ
07:25 AM Mar 31, 2025 IST
ਮਦਕਾਸਿਰਾ: ਆਂਧਰਾ ਪ੍ਰਦੇਸ਼ ਦੇ ਸ੍ਰੀ ਸੱਤਿਆ ਸਾਈਂ ਜ਼ਿਲ੍ਹੇ ’ਚ ਕਾਰੋਬਾਰੀ ਤੇ ਉਸ ਦੇ ਪਰਿਵਾਰ ਦੇ ਤਿੰਨ ਮੈਂਬਰ ਅੱਜ ਆਪਣੇ ਘਰ ਅੰਦਰ ਮ੍ਰਿਤਕ ਮਿਲੇ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ੱਕ ਹੈ ਕਿ ਇਨ੍ਹਾਂ ਨੇ ਆਰਥਿਕ ਤੰਗੀ ਤੇ ਪਰਿਵਾਰਕ ਸਮੱਸਿਆਵਾਂ ਕਾਰਨ ਸਮੂਹਿਕ ਤੌਰ ’ਤੇ ਆਤਮ ਹੱਤਿਆ ਕੀਤੀ ਹੈ। ਮ੍ਰਿਤਕਾਂ ਦੀ ਪਛਾਣ ਕ੍ਰਿਸ਼ਨ ਚਾਰੀ, ਉਸ ਦੀ ਪਤਨੀ ਸਰਲਾ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਵਜੋਂ ਹੋਈ ਹੈ। ਚਾਰੀ ਦੀ ਮਦਕਾਸਿਰਾ ਦੇ ਗਾਂਧੀ ਬਾਜ਼ਾਰ ਖੇਤਰ ’ਚ ਸੋਨੇ ਦੇ ਗਹਿਣਿਆਂ ਦੀ ਦੁਕਾਨ ਹੈ। ਅਧਿਕਾਰੀ ਨੇ ਦੱਸਿਆ, ‘ਪਰਿਵਾਰ ਨੇ ਸਾਇਨਾਈਡ ਖਾਧਾ ਜੋ ਸੋਨੇ ਦੇ ਗਹਿਣਿਆਂ ਦੇੇ ਕਾਰੋਬਾਰ ਨਾਲ ਜੁੜੇ ਹੋਣ ਕਾਰਨ ਉਨ੍ਹਾਂ ਕੋਲ ਸੀ।’ -ਪੀਟੀਆਈ
Advertisement
Advertisement