ਫਰਵਾਹੀ ਸਕੂਲ ਵਿੱਚ ਨਸ਼ਾ ਵਿਰੋਧੀ ਰੈਲੀ ਕੱਢੀ
ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 13 ਦਸੰਬਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਵਾਹੀ ਵਿੱਚ ਨਸ਼ਾ ਵਿਰੋਧੀ ਰੈਲੀ ਕੱਢੀ ਗਈ। ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਦੇ ਦਿਸ਼ਾ ਨਿਰਦੇਸ਼ ’ਤੇ ਲਾਏ ਜਾ ਰਹੇ ਐਨ.ਐਸ.ਐਸ. ਕੈਂਪ ਦੌਰਾਨ ਵਾਲੰਟੀਅਰਾਂ ਨੇ ਇਸ ਰੈਲੀ ਦੌਰਾਨ ਪਿੰਡ ਦੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਸਕੂਲ ਪ੍ਰਿੰਸੀਪਲ ਮੈਡਮ ਨਿਦਾ ਅਲਤਾਫ਼ ਦੀ ਅਗਵਾਈ ਅਤੇ ਪ੍ਰੋਗਰਾਮ ਅਫ਼ਸਰ ਪਾਵੇਲ ਬਾਂਸਲ ਅਤੇ ਪੰਕਜ ਬਾਂਸਲ ਦੀ ਦੇਖ-ਰੇਖ ਵਿੱਚ ਵਾਲੰਟੀਅਰਾਂ ਨੇ ਪਿੰਡ ਵਾਸੀਆਂ ਤੋਂ ਨਸ਼ਾ ਨਾ ਕਰਨ ਦਾ ਅਹਿਦ ਲੈਂਦਿਆਂ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਰੈਲੀ ਦੌਰਾਨ ਵਿਦਿਆਰਥੀਆਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਰੈਲੀ ਦੌਰਾਨ ਬਲਵੰਤ ਸਿੰਘ, ਇੰਚਾਰਜ ਸੇਵਾ ਕੇਂਦਰ, ਮੈਡਮ ਰੇਨੂੰ, ਸਬ-ਇੰਸਪੈਕਟਰ, ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਨੇ ਪਿੰਡ ਦੀਆਂ ਸਾਂਝੀਆਂ ਥਾਵਾਂ ’ਤੇ ਪਿੰਡ ਵਾਸੀਆਂ ਨੂੰ ਸੰਬੋਧਨ ਕੀਤਾ। ਇਸ ਰੈਲੀ ਵਿੱਚ ਨਰਿੰਦਰ ਕੁਮਾਰ, ਸਰਪੰਚ, ਗ੍ਰਾਮ ਪੰਚਾਇਤ ਫਰਵਾਹੀ, ਗੁਰਜੰਟ ਸਿੰਘ, ਚੇਅਰਮੈਨ, ਸਕੂਲ ਮੈਨੇਜਮੈਂਟ ਕਮੇਟੀ ਅਤੇ ਸੰਦੀਪ ਸੇਖੋਂ, ਚੇਅਰਮੈਨ, ਸਕੂਲ ਵਿਕਾਸ ਕਮੇਟੀ ਨੇ ਵੀ ਭਾਗ ਲਿਆ। ਨਿਦਾ ਅਲਤਾਫ ਵੱਲੋਂ ਸਕੂਲ ਵਿੱਚ ਆਉਣ ’ਤੇ ਸਭ ਦਾ ਧੰਨਵਾਦ ਕੀਤਾ ਗਿਆ।